ਪੰਜਾਬੀ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ ਜਲਦ ਹੀ ਨਵਾਂ ਗੀਤ ਲੈ ਕੇ ਆਉਣ ਵਾਲੀ ਹੈ।  ਸੁਨੰਦਾ ਸ਼ਰਮਾ ਨੇ ਕੁਝ ਦਿਨ ਪਹਿਲਾਂ ਇਹ ਹਿੰਟ ਦਿੱਤਾ ਸੀ ਕਿ ਉਹ ਅਗਸਤ ਮਹੀਨੇ ਨਵਾਂ ਗਾਣਾ ਰਿਲੀਜ਼ ਕਰੇਗੀ। ਹੁਣ ਸੁਨੰਦਾ ਨੇ ਇਸ ਗਾਣੇ ਆ ਪੋਸਟਰ ਵੀ ਰਿਲੀਜ਼ ਕਰ ਦਿੱਤਾ ਹੈ। ਸੁਨੰਦਾ ਸ਼ਰਮਾ 'ਚੋਰੀ-ਚੋਰੀ' ਗੀਤ ਦੇ ਨਾਲ ਫੈਨਜ਼ ਦਾ ਦਿਲ ਜਿੱਤੇਗੀ। 6 ਅਗਸਤ ਨੂੰ ਸੁਨੰਦਾ ਦਾ ਇਹ ਗਾਣਾ ਰਿਲੀਜ਼ ਹੋਏਗਾ। 


 


ਖਾਸ ਗੱਲ ਇਹ ਹੈ ਕਿ ਸੁਨੰਦਾ ਫਿਰ ਤੋਂ 'ਜਾਨੀ' ਦੇ ਲਿਖੇ ਹੋਏ ਗਾਣੇ ਨੂੰ ਕਰ ਰਹੀ ਹੈ। ਪਰ ਇਸ ਵਾਰ ਬੀ ਪ੍ਰਾਕ ਨਹੀਂ ਬਲਕਿ Avvy Sra ਗਾਣੇ ਦਾ ਮਿਊਜ਼ਿਕ ਕਰਨਗੇ। ਗਾਣੇ ਦਾ ਵੀਡੀਓ ਅਰਵਿੰਦਰ ਖਹਿਰਾ ਨੇ ਗਾਣੇ ਦਾ ਵੀਡੀਓ ਬਣਾਇਆ ਹੈ। ਕੁਝ ਦਿਨ ਪਹਿਲਾ ਸੁਨੰਦਾ ਨੇ ਗਾਣੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ, ਕਿ ਗਾਣਾ ਬੀਟ ਸੋਂਗ ਹੋਏਗਾ। 



ਸੁਨੰਦਾ ਸ਼ਰਮਾ ਕਾਫੀ ਸਮੇਂ ਬਾਅਦ ਗਾਣਾ ਲੈ ਕੇ ਆ ਰਹੀ ਹੈ। ਇਸ ਤੋਂ ਪਹਿਲਾ ਉਸਨੇ 'ਬਾਰਿਸ਼ ਕੀ ਜਾਏ' ਗਾਣੇ 'ਚ ਨਵਾਜ਼ੂਦੀਨ ਸਿਦੀਕੀ ਦੇ ਨਾਲ ਫ਼ੀਚਰ ਕੀਤਾ ਸੀ। ਸੁਣਦਾ ਸ਼ਰਮਾ ਨੇ ਇੰਡਸਟਰੀ 'ਚ ਸਭ ਤੋਂ ਜ਼ਿਆਦਾ ਜਾਨੀ ਦੇ ਲਿਖੇ ਗਾਣਿਆਂ ਨੂੰ ਹੀ ਗਾਇਆ ਹੈ। ਜਿਸ 'ਚ ਜਾਣੀ ਤੇਰਾ ਨਾਮ, ਮੋਰਨੀ, ਸੈਂਡਲ, ਦੂਜੀ ਵਾਰ ਪਿਆਰ ਤੇ ਪਾਗਲ ਨਹੀਂ ਹੋਣ ਵਰਗਾ ਗੀਤ ਸ਼ਾਮਿਲ ਹੈ। ਜਿਸ 'ਚ ਸੋਨੂੰ ਸੂਦ ਨੇ ਫ਼ੀਚਰ ਕੀਤਾ। ਚੋਰੀ-ਚੋਰੀ ਗਾਣੇ 'ਚ ਬਿਗ ਬੌਸ ਫੇਮ ਤੇ ਅਦਾਕਾਰ ਪ੍ਰਿਯਾਂਕ ਸ਼ਰਮਾ ਅਦਾਕਾਰੀ ਕਰਦੇ ਦਿਖਾਈ ਦੇਣਗੇ।