Vaishnavi Dhanraj: ਸੋਸ਼ਲ ਮੀਡੀਆ 'ਤੇ ਟੀਵੀ ਅਦਾਕਾਰਾ ਵੈਸ਼ਨਵੀ ਧਨਰਾਜ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ 'ਚ ਅਦਾਕਾਰਾ ਮਦਦ ਦੀ ਗੁਹਾਰ ਲਾਉਂਦੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਵੈਸ਼ਨਵੀ ਧਨਰਾਜ ਦੇ ਚਿਹਰੇ ਅਤੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਹਨ। ਵੀਡੀਓ 'ਚ ਅਦਾਕਾਰਾ ਨੇ ਕਿਹਾ ਕਿ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਕੁੱਟਮਾਰ ਕੀਤੀ।
ਵੈਸ਼ਨਵੀ ਧਨਰਾਜ ਕਈ ਵੱਡੇ ਟੀਵੀ ਸ਼ੋਅਜ਼ ਦਾ ਹਿੱਸਾ ਰਹਿ ਚੁੱਕੀ ਹੈ। ਉਹ ਕ੍ਰਾਈਮ ਡਰਾਮਾ ਸ਼ੋਅ ਸੀਆਈਡੀ, ਤੇਰੇ ਇਸ਼ਕ ਮੈਂ ਘਾਇਲ ਤੇ ਬੇਪੰਨਾ ਵਰਗੇ ਮਸ਼ਹੂਰ ਸ਼ੋਅ ਦਾ ਹਿੱਸਾ ਰਹੀ ਹੈ।
ਇਹ ਵੀ ਪੜ੍ਹੋ: Ranjit Bawa: ਪੰਜਾਬੀ ਗਾਇਕ ਰਣਜੀਤ ਬਾਵਾ ਦਾ ਗੀਤ 'ਮਾਵਾਂ ਠੰਢੀਆਂ ਛਾਵਾਂ' ਰਿਲੀਜ਼, ਗੀਤ ਸੁਣ ਅੱਖਾਂ 'ਚ ਆ ਜਾਣਗੇ ਹੰਝੂ
ਵੈਸ਼ਨਵੀ ਧਨਰਾਜ ਨੇ ਆਪਣੇ ਨਾਲ ਹੋਏ ਝਗੜੇ ਬਾਰੇ ਗੱਲ ਕਰਦੇ ਹੋਏ ਖੁਦ ਦਾ ਇੱਕ ਵੀਡੀਓ ਜਾਰੀ ਕੀਤਾ ਤੇ ਸਾਰਿਆਂ ਨੂੰ ਮਦਦ ਕਰਨ ਦੀ ਬੇਨਤੀ ਕੀਤੀ। ਅਦਾਕਾਰਾ ਨੇ ਕੈਮਰੇ 'ਤੇ ਆਪਣੇ ਚਿਹਰੇ, ਬੁੱਲ੍ਹਾਂ ਤੇ ਹੱਥਾਂ 'ਤੇ ਸੱਟ ਦੇ ਨਿਸ਼ਾਨ ਵੀ ਦਿਖਾਏ। ਵੈਸ਼ਨਵੀ ਧਨਰਾਜ ਨੇ ਦੱਸਿਆ ਕਿ ਉਸ ਨੇ ਥਾਣੇ ਤੋਂ ਇਹ ਵੀਡੀਓ ਸ਼ੂਟ ਕੀਤਾ ਹੈ।
ਅਦਾਕਾਰਾ ਘਰੇਲੂ ਹਿੰਸਾ ਦਾ ਹੋਈ ਸ਼ਿਕਾਰ
ਵੈਸ਼ਨਵੀ ਧਨਰਾਜ ਇਸ ਤੋਂ ਪਹਿਲਾਂ ਵੀ ਸਰੀਰਕ ਹਿੰਸਾ ਦਾ ਸ਼ਿਕਾਰ ਹੋ ਚੁੱਕੀ ਹੈ। ਅਦਾਕਾਰਾ ਨੂੰ ਆਪਣੇ ਵਿਆਹ ਵਿੱਚ ਘਰੇਲੂ ਹਿੰਸਾ ਦਾ ਸਾਹਮਣਾ ਕਰਨਾ ਪਿਆ ਸੀ। ਵੈਸ਼ਨਵੀ ਧਨਰਾਜ ਨੇ ਸਾਲ 2016 ਵਿੱਚ ਅਦਾਕਾਰ ਨਿਤਿਨ ਸ਼ੇਰਾਵਤ ਨਾਲ ਵਿਆਹ ਕੀਤਾ ਸੀ। ਸਪਾਟਬੁਆਏ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਅਦਾਕਾਰਾ ਨੇ ਖੁਲਾਸਾ ਕੀਤਾ ਸੀ ਕਿ ਉਹ ਘਰੇਲੂ ਹਿੰਸਾ ਦਾ ਸ਼ਿਕਾਰ ਸੀ ਅਤੇ ਇਸ ਲਈ ਉਸ ਨੇ ਤਲਾਕ ਲੈ ਲਿਆ ਸੀ।
ਇਹ ਵੀ ਪੜ੍ਹੋ: Shah Rukh Khan: ਸੁਹਾਨਾ ਖਾਨ ਦੀ 'ਕੌਨ ਬਣੇਗਾ ਕਰੋੜਪਤੀ' 'ਚ ਕਰਾਰੀ ਬੇਇੱਜ਼ਤੀ, ਪਾਪਾ ਸ਼ਾਹਰੁਖ ਨਾਲ ਜੁੜੇ ਸਵਾਲ ਦਾ ਨਹੀਂ ਦੇ ਪਾਈ ਜਵਾਬ