ਬਾਲੀਵੁੱਡ ਸੁਪਰ ਸਟਾਰ ਸਲਮਾਨ ਖਾਨ ਅਤੇ ਅਜੈ ਦੇਵਗਨ ਦੋਵਾਂ ਦੇ ਵਿੱਚ ਇਕ ਵੱਡਾ ਮੁਕਾਬਲਾ ਦੇਖਣ ਨੂੰ ਮਿੱਲ ਸਕਦਾ ਹੈ। ਰਿਪੋਰਟਸ ਦੇ ਅਨੁਸਾਰ ਅਜੇ ਦੇਵਗਨ ਦੀ ਹਾਲ ਹੀ ਵਿੱਚ ਐਲਾਨ ਕੀਤੀ ਗਈ ਫਿਲਮ 'ਮੇ ਡੇਅ'  ਸਲਮਾਨ ਖਾਨ ਦੀ ਫਿਲਮ ਦਿ ਟਾਈਗਰ 3 ਜਾਂ ਕਿੱਕ 2 ਨੂੰ 2022  ਦੀ ਈਦ ਨੂੰ ਟੱਕਰ ਦੇ ਸਕਦੀ ਹੈ। ਬਾਲੀਵੁੱਡ ਇੰਡਸਟਰੀ 'ਚ ਵੀ ਇਸ ਟੌਪਿਕ 'ਤੇ ਖੂਬ ਗੋਸਿਪ ਹੋ ਰਹੀ ਹੈ। ਦਰਅਸਲ 11 ਦਸੰਬਰ ਨੂੰ ਅਜੇ ਦੇਵਗਨ ਨੇ ਆਪਣੀ ਆਉਣ ਵਾਲੀ ਫਿਲਮ 'ਮੇ ਡੇਅ' ਬਾਰੇ ਵੱਡਾ ਐਲਾਨ ਕੀਤਾ ਸੀ।


ਸ਼ੂਟਿੰਗ ਦੇ ਨਾਲ-ਨਾਲ ਅਜੇ ਦੇਵਗਨ ਨੇ ਐਲਾਨ ਕੀਤਾ ਕਿ ਉਸ ਦੀ ਫਿਲਮ 'ਮੇ ਡੇਅ' 29 ਅਪ੍ਰੈਲ 2022 ਨੂੰ ਰਿਲੀਜ਼ ਹੋਵੇਗੀ। ਇਹ ਹਫ਼ਤਾ ਈਦ ਦਾ ਹੈ। 2022 ਦੀ ਈਦ 2 ਮਈ ਨੂੰ ਹੋ ਸਕਦੀ ਹੈ। ਬਾਕਸ ਆਫਿਸ 'ਤੇ ਸਲਮਾਨ ਖਾਨ ਅਤੇ ਅਜੇ ਦੇਵਗਨ ਵਿਚਕਾਰ ਚਰਚਾ 'ਮੇ ਡੇਅ' ਦੀ ਰਿਲੀਜ਼ ਡੇਟ ਡੇ ਐਲਾਨ ਤੋਂ ਬਾਅਦ ਸ਼ੁਰੂ ਹੋਈ ਸੀ। ਸਲਮਾਨ ਖਾਨ ਅਤੇ ਈਦ ਦਾ ਪੁਰਾਣਾ ਰਿਸ਼ਤਾ ਹੈ। ਸਲਮਾਨ ਖਾਨ ਦੀ ਹਰ ਸਾਲ ਦੀ ਈਦ ਵਿੱਚ ਕੋਈ ਨਾ ਕੋਈ ਵੱਡੀ ਫਿਲਮ ਰਿਲੀਜ਼ ਹੁੰਦੀ ਹੈ।




ਸਲਮਾਨ ਖਾਨ ਦੀ 2022 ਈਦ ਦੇ ਮੌਕੇ 'ਤੇ ਟਾਈਗਰ 3 ਜਾਂ ਕਿੱਕ 2 ਰਿਲੀਜ਼ ਹੋ ਸਕਦੀ ਹੈ। ਪੂਰੀ ਇੰਡਸਟਰੀ ਜਾਣਦੀ ਹੈ ਕਿ ਕਿਵੇਂ ਸਲਮਾਨ ਖਾਨ ਨੇ ਈਦ 'ਤੇ ਰਿਲੀਜ਼ਿੰਗ ਦਾ ਆਪਣਾ ਕਬਜ਼ਾ ਕੀਤਾ ਹੋਇਆ ਹੈ। ਪਰ ਇਸ ਵਾਰ ਅਜੇ ਦੇਵਗਨ ਨੇ ਦੋ ਸਾਲ ਪਹਿਲਾਂ ਈਦ 'ਤੇ ਰਿਲੀਜ਼ਿੰਗ ਦੀ ਬੁੱਕ ਕਰ ਲਈ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਜੇ ਇਹ ਸਭ ਪੋਸੀਬਲ ਹੋਇਆ ਤਾਂ ਬਾਕਸ ਆਫਿਸ 'ਤੇ ਵਿਨਰ ਕੌਣ ਰਹੇਗਾ।