ਮੁੰਬਈ: ਅੱਜ ਯਾਨੀ 2 ਨਵੰਬਰ ਨੂੰ ਕਿੰਗ ਖ਼ਾਨ ਸ਼ਾਹਰੁਖ ਆਪਣਾ ਜਨਮ ਦਿਨ ਮਨਾ ਰਹੇ ਹਨ। ਜਿਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਤੋਂ ਪਹਿਲਾਂ ਛੋਟੇ ਪਰਦੇ ‘ਤੇ ਐਕਟਿੰਗ ਕੀਤੀ ਅਤੇ ਫ਼ਿਲਮ ‘ਦੀਵਾਨਾ’ ਤੋਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਹੁਣ ਤਕ ਦੇ ਆਪਣੇ ਫ਼ਿਲਮੀ ਕਰੀਅਰ ‘ਚ ਸ਼ਾਹਰੁਖ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ। ਉਨ੍ਹਾਂ ਦੀ ਫੈਨ ਫੋਲੋਇੰਗ ਸਿਰਫ ਭਾਰਤ ‘ਚ ਹੀ ਨਹੀਂ ਸਗੋਂ ਪੂਰੀ ਦੁਨੀਆ ‘ਚ ਹੈ। ਸ਼ਾਰਹੁਖ ਦੇ ਜਨਮ ਦਿਨ ਮੌਕੇ ਜਿੱਥੇ ਉਨ੍ਹਾਂ ਦੇ ਫੈਨਸ ਕਿੰਗ ਖ਼ਾਨ ਦੇ ਬੰਗਲੇ ‘ਮੰਨਤ’ ਦੇ ਬਾਹਰ ਆ ਉਨ੍ਹਾਂ ਨੂੰ ਦੁਆਵਾਂ ਦਿੰਦੇ ਹਨ। ਅਜਿਹੇ ‘ਚ ਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਨੀਵਾਰ ਨੂੰ ਬਾਲੀਵੁੱਡ ਦੇ ਖ਼ਾਨ ਨੂੰ ਉਸ ਦੇ 54ਵੇਂ ਜਨਮ ਦਿਨ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕਰ ਸ਼ਾਹਰੁਖ ਨੂੰ ਵੀਸ਼ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਸ਼ਾਹਰੁਖ ਪੱਛਮੀ ਬੰਗਾਲ ਸੂਬੇ ਦੇ ਬ੍ਰਾਂਡ ਅਮਬੈਸਡਰ ਹਨ। ਦੱਸ ਦਈਏ ਕਿ 27 ਸਾਲ ਤੋਂ ਇੰਡਸਟਰੀ ‘ਚ ਰਾਜ਼ ਕਰਨ ਵਾਲੇ ਸ਼ਾਹਰੁਖ ਅਤੇ ਮਮਤਾ ਬੈਨਰਜੀ ‘ਚ ਕਾਫੀ ਚੰਗੇ ਸਬੰਧ ਹਨ। ਇਸ ਦੇ ਨਾਲ ਹੀ ਬੰਗਲਾਂ ਭਾਸ਼ਾ ‘ਚ ਸ਼ਾਹਰੁਖ ਨੂੰ ਦੁਆ ਦਿੰਦੇ ਹੋਏ ਬੈਨਰਜੀ ਨੇ ਕਿਹਾ ਕਿ ਉਹ 25ਵੇਂ ਕਲਕਤਾ ਅਮਤਰਾਸ਼ਟਰੀ ਫ਼ਿਲਮ ਫੇਸਟੀਵਲ ‘ਤੇ ਸ਼ਾਹਰੁਖ ਨਾਲ ਮੁਲਾਕਾਤ ਕਰੇਗੀ। ਜੋ ਅੱਠ ਨਵੰਬਰ ਤੋਂ ਕਲਕਤਾ ‘ਚ ਸ਼ੁਰੂ ਹੋਵੇਗਾ।