ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ਼ਨੀਵਾਰ ਨੂੰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਸੂਬੇ ‘ਚ ਪਾਰਟੀ ਵਿਧਾਇਕ ਦਲ ਦਾ ਨੇਤਾ ਨਿਯੁਕਤ ਕੀਤਾ ਹੈ। ਪਾਰਟੀ ਜਨਰਲ ਸਕੱਤਰ ਅਤੇ ਹਰਿਆਣਾ ਇੰਚਾਰਜ ਗੁਲਾਮ ਨਬੀ ਆਜ਼ਾਦ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਵਿਧਾਇਕ ਦਲ ਦੀ ਬੈਠਕ ‘ਚ ਨੇਤਾ ਨਿਉਕਤ ਕਰਨ ਸਬੰਧੀ ਪੈਸਲਾ ਸੋਨੀਆ ਗਾਂਧੀ ‘ਤੇ ਛੱਡ ਦਿੱਤਾ ਸੀ।
ਸੁਪਰਵਾਈਜ਼ਰ ਮਧੂਸੂਦਨ ਮਿਸਤਰੀ ਨੇ ਸੋਨੀਆ ਨੂੰ ਰਿਪੋਰਟ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਹੁੱਡਾ ਨੂੰ ਵਿਧਾਇਕ ਦਲ ਦਾ ਨੇਤਾ ਨਿਯੁਕਤ ਕੀਤਾ। ਇਸ ਤਰ੍ਹਾਂ ਹੁਣ ਹੁੱਡਾ ਹਰਿਆਣਾ ਵਿਧਾਨਸਭਾ ‘ਚ ਨੇਤਾ ਪ੍ਰਤੀਪੱਖ ਹੋਣਗੇ। ਹਰਿਆਣਾ ਵਿਧਾਨਸਭਾ ਦੇ ਲਈ ਤੈਅ ਕਾਂਗਰਸ ਵਿਧਾਇਕਾਂ ਦੀ ਚੰਡੀਗੜ੍ਹ ‘ਚ ਸ਼ੁੱਕਰਵਾਰ ਨੂੰ ਬੈਠਕ ਹੋਈ। ਜਿਸ ਤੋਂ ਬਾਅਦ ਕਾਂਗਰਸ ਵਿਧਾਇਕ ਦਲ ਦਾ ਨਵਾਂ ਨੇਤਾ ਚੁਣਿਆ ਗਿਆ।
ਸੂਤਰਾਂ ਮੁਤਾਬਕ, ਸੀਐਲਪੀ ਦੀ ਬੈਠਕ ‘ਚ ਵਿਧਾਇਕਾਂ ਨੇ ਸਾਬਕਾ ਮੁੱਖ ਮੰਤਰੀ ਹੁੱਡਾ ਅਤੇ ਸੀਐਲਪੀ ਨੇਤਾ ਕਿਰਨ ਚੌਧਰੀ ਦਾ ਨਾਂ ਪੇਸ਼ ਕੀਤਾ ਜਿਸ ਨੂੰ ਲੈ ਕੇ ਦੋਵਾਂ ਧੋਰਾਂ ‘ਚ ਖਿੱਚੋਤਾਣ ਸ਼ੁਰੂ ਹੋਈ। ਦੱਸ ਦਈਏ ਕਿ 90 ਵਿਧਾਨ ਸਭਾ ਸੀਟਾਂ ‘ਚ ਕਾਂਗਰਸ ਦੇ 31 ਵਿਧਾਇਕ ਚੁਣੇ ਗਏ ਹਨ।
ਸੋਨੀਆ ਗਾਂਧੀ ਨੇ ਭੁਪਿੰਦਰ ਸਿੰਘ ਹੁੱਡਾ ਨੂੰ ਵਿਧਾਇਕ ਦਲ ਦਾ ਨੇਤਾ ਬਣਾਇਆ
ਏਬੀਪੀ ਸਾਂਝਾ
Updated at:
02 Nov 2019 02:18 PM (IST)
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ਼ਨੀਵਾਰ ਨੂੰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਸੂਬੇ ‘ਚ ਪਾਰਟੀ ਵਿਧਾਇਕ ਦਲ ਦਾ ਨੇਤਾ ਨਿਯੁਕਤ ਕੀਤਾ ਹੈ। ਸ਼ੁੱਕਰਵਾਰ ਨੂੰ ਵਿਧਾਇਕ ਦਲ ਦੀ ਬੈਠਕ ‘ਚ ਨੇਤਾ ਨਿਉਕਤ ਕਰਨ ਸਬੰਧੀ ਪੈਸਲਾ ਸੋਨੀਆ ਗਾਂਧੀ ‘ਤੇ ਛੱਡ ਦਿੱਤਾ ਸੀ।
- - - - - - - - - Advertisement - - - - - - - - -