ਨਵੀਂ ਦਿੱਲੀ: ਦਿੱਲੀ ‘ਚ ਇੰਦਰਾ ਗਾਂਧੀ ਅੰਤਰਾਸ਼ਟਰੀ ਹਵਾਈ ਅੱਡੇ ‘ਤੇ ਵੀਰਵਾਰ ਦੇਰ ਰਾਤ ਇੱਕ ਲਾਵਾਰਸ ਬੈਗ ਮਿਲਣ ਨਾਲ ਅਫਰਾ-ਤਫੜੀ ਮੱਚ ਗਈ ਸੀ। ਬਾਅਦ ‘ਚ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਯਾਤਰੀ ਨੇ ਕਿਹਾ ਕਿ ਉਹ ਬੈਗ ਉਸ ਦਾ ਹੈ ਜਿਸ ਨੂੰ ਉਹ ਟਰਮਿਨਲ ਤਿੰਨ ਦੇ ਬਾਹਰ ਭੁੱਲ੍ਹ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬੈਗ ‘ਚ ਇੱਕ ਲੈਪਟੌਪ, ਚਾਰਜਰ, ਕੁਝ ਖਿਡੌਣੇ, ਚਾਕਲੇਟਸ ਅਤੇ ਕਪੜੇ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਬੈਗ ‘ਚ ਆਰਡੀਐਕਸ ਨਹੀਂ ਸੀ। ਬੈਗ ਨੂੰ ਉਸ ਦੇ ਦਾਅਵੇਦਾਰ ਯਾਤਰੀ ਦੀ ਮੌਜੂਦਗੀ ‘ਚ ਹੀ ਖੋਲ੍ਹਿਆ ਗਿਆ। ਦੱਸ ਦਈਏ ਕਿ ਸ਼ੁਰੂਆਤ ‘ਚ ਬੈਗ ‘ਚ ਆਰਡੀਐਲਸ ਹੋਣ ਦੀ ਸ਼ਮਕਾ ਸੀ। ਜਿਸ ਨਾਲ ਹਵਾਈ ਅੱਡੇ ‘ਤੇ ਸੁਰੱਖਿਆ ਵਿਵਸਥਾ ‘ਚ ਖਲਬਲੀ ਮੱਚ ਗਈ। ਖੋਜੀ ਕੁੱਤਿਆਂ ਦੀ ਮਦਦ ਨਾਲ ਇਸ ਦੀ ਜਾਚ ਕੀਤੀ ਗਈ।

ਸੀਆਈਐਸਐਫ ਦੇ ਅਧਿਕਾਰੀ ਐਮ.. ਘਣਪਤੀ ਨੇ ਕਿਹਾ ਸੀ ਕਿ ਇਹ ਕਹਿਣਾ ਜਲਦਬਾਜ਼ੀ ਹੋਵੇਗਾ ਕਿ ਬੈਗ ‘ਚ ਵਿਸਫੋਟਕ ਸਾਮਗਰੀ ਹੈ। ਇਸ ਦੌਰਾਨ ਅਧਿਕਾਰੀਆਂ ਨੇ ਦਿੱਲੀ ਏਅਰਪੋਰਟ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਅਤੇ ਸਵੇਰੇ ਚਾਰ ਵਜੇ ਯਾਤਰਆਂਿ ਦੀ ਆਵਾਜਾਈ ਬਹਾਲ ਕੀਤੀ ਗਈ।