Bharti Singh New Video: ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨੂੰ ਸਿਰਫ 'ਲਾਫਟਰ ਕੁਈਨ' ਐਵੇਂ ਹੀ ਨਹੀਂ ਕਿਹਾ ਜਾਂਦਾ। ਉਹ ਪਰਦੇ 'ਤੇ ਅਤੇ ਪਰਦੇ ਦੇ ਪਿੱਛੇ ਵੀ ਲੋਕਾਂ ਦਾ ਮਨੋਰੰਜਨ ਕਰਨਾ ਜਾਣਦੀ ਹੈ। ਕਈ ਸ਼ੋਅਜ਼ 'ਚ ਕਾਮੇਡੀਅਨ ਅਤੇ ਹੋਸਟ ਬਣ ਚੁੱਕੀ ਭਾਰਤੀ ਨੇ ਹਮੇਸ਼ਾ ਹੀ ਆਪਣੀ ਕਾਮਿਕ ਟਾਈਮਿੰਗ ਨਾਲ ਲੋਕਾਂ ਨੂੰ ਹਸਾਇਆ ਹੈ। ਭਾਰਤੀ ਨੇ ਇੰਨੀਂ ਦਿਨੀਂ `ਦ ਕਪਿਲ ਸ਼ਰਮਾ ਸ਼ੋਅ` ਤੋਂ ਭਾਵੇਂ ਬ੍ਰੇਕ ਲਿਆ ਹੋਇਆ ਹੈ, ਪਰ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਜਾਣਕਾਰੀ ਨੂੰ ਆਪਣੇ ਫ਼ੈਨਜ਼ ਨਾਲ ਜ਼ਰੂਰ ਸ਼ੇਅਰ ਕਰਦੀ ਹੈ। ਹਾਲ ਹੀ 'ਚ ਇਕ ਵਾਰ ਫਿਰ ਇਸ ਦੀ ਝਲਕ ਦੇਖਣ ਨੂੰ ਮਿਲੀ ਹੈ।
ਦਰਅਸਲ, ਹੋਇਆ ਇਹ ਕਿ ਭਾਰਤੀ ਸਿੰਘ ਨੇ ਆਪਣੇ ਲਾਡਲੇ ਬੇਟੇ ਲਕਸ਼ ਦੀ ਦੇਖਭਾਲ ਲਈ ਸੁਜਾਤਾ ਨਾਮ ਦੀ ਇੱਕ ਨੈਨੀ ਨੂੰ ਹਾਇਰ ਕੀਤਾ ਹੈ, ਜੋ ਬੱਚਿਆਂ ਦੀ ਦੇਖਭਾਲ ਕਰਨ ਨਾਲੋਂ ਇੰਸਟਾ ਰੀਲਜ਼ ਬਣਾਉਣ ਵਿੱਚ ਜ਼ਿਆਦਾ ਰੁੱਝੀ ਹੋਈ ਹੈ। ਕਾਮੇਡੀਅਨ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਸ ਦੇ ਘਰ ਦਾ ਦ੍ਰਿਸ਼ ਦਿਖਾਈ ਦੇ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਭਾਰਤੀ ਦੇ ਬੇਟੇ ਦੀ ਨੈਨੀ 'ਸਾਥੀ ਮੇਰੇ ਤੇਰੇ ਬੀਨਾ' ਗੀਤ 'ਤੇ ਰੀਲ ਬਣਾ ਰਹੀ ਹੈ। ਕਲਿੱਪ ਵਿੱਚ, ਭਾਰਤੀ ਕਹਿੰਦੀ ਹੈ, "ਦੇਖ ਲਓ, ਇਹ ਵੀਡੀਓ ਬਣਾ ਰਹੀ ਹੈ, ਇਸ ਦੀ ਡਿਊਟੀ ਬੱਚੇ ਨੂੰ ਸੰਭਾਲਣ ਦੀ ਹੈ।'' ਵੀਡੀਓ ਸ਼ੇਅਰ ਕਰਦੇ ਹੋਏ ਭਾਰਤੀ ਨੇ ਆਪਣੇ ਕੈਪਸ਼ਨ 'ਚ ਲਿਖਿਆ, ''ਮੈਨੂੰ ਸਮਝ ਨਹੀਂ ਆ ਰਿਹਾ, ਮੈਂ ਉਸ ਨੂੰ ਨੌਕਰੀ 'ਤੇ ਰੱਖਿਆ ਜਾਂ ਇਸ ਨੇ ਮੈਨੂੰ। ਇਹੋ ਜਿਹੀ ਮੇਰੀ ਜ਼ਿੰਦਗੀ ਹੈ।" ਭਾਰਤੀ ਸਿੰਘ ਵੱਲੋਂ ਸ਼ੇਅਰ ਕੀਤੀ ਇਹ ਮਜ਼ਾਕੀਆ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।
ਭਾਰਤੀ ਸਿੰਘ ਨੇ ਸਾਲ 2017 ਵਿੱਚ ਸਕ੍ਰਿਨ ਰਾਈਟਰ ਅਤੇ ਟੀਵੀ ਹੋਸਟ ਹਰਸ਼ ਲਿੰਬਾਚੀਆ ਨਾਲ ਵਿਆਹ ਕੀਤਾ ਸੀ। 3 ਅਪ੍ਰੈਲ 2022 ਨੂੰ, ਭਾਰਤੀ ਨੇ ਬੇਟੇ ਨੂੰ ਜਨਮ ਦਿਤਾ, ਜਿਸ ਦਾ ਨਾਂ ਲਕਸ਼ ਰੱਖਿਆ ਗਿਆ, ਪਰ ਭਾਰਤੀ ਉਸ ਨੂੰ ਪਿਆਰ ਨਾਲ ਗੋਲਾ ਕਹਿ ਕੇ ਬੁਲਾਉਂਦੀ ਹੈ। ਭਾਰਤੀ ਨੂੰ ਗੋਲਾ ਨਾਲ ਕਿੰਨਾ ਪਿਆਰ ਉਹ ਇਸ ਦਾ ਇਜ਼ਹਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ `ਤੇ ਕਰਦੀ ਰਹਿੰਦੀ ਹੈ। ਹਾਲਾਂਕਿ ਭਾਰਤੀ ਨੇ ਹਾਲੇ ਤੱਕ ਆਪਣੇ ਬੇਟੇ ਦੀ ਪਹਿਲੀ ਝਲਕ ਆਪਣੇ ਫ਼ੈਨਜ਼ ਨੂੰ ਨਹੀਂ ਦਿਖਾਈ ਹੈ। ਪਰ ਉਨ੍ਹਾਂ ਦੇ ਫ਼ੈਨਜ਼ ਲਕਸ਼ ਦੀ ਪਹਿਲੀ ਤਸਵੀਰ ਸਾਹਮਣੇ ਆਉਣ ਦਾ ਬੇਸਵਰੀ ਨਾਲ ਇੰਤਜ਼ਾਰ ਜ਼ਰੂਰ ਕਰ ਰਹੇ ਹਨ।