Gun Culture In Punjabi Music: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਾਲੇ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਸਦਮੇ ਵਿੱਚ ਹੈ। ਦੂਜੇ ਪਾਸੇ ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਪੰਜਾਬੀ ਗੀਤਾਂ `ਚ ਗੰਨ ਕਲਚਰ `ਤੇ ਵੀ ਲਗਾਤਾਰ ਸਵਾਲ ਖੜੇ ਹੋ ਰਹੇ ਹਨ। ਹੁਣ ਇੱਕ ਹੋਰ ਪੰਜਾਬੀ ਗਾਇਕ ਦਾ ਇਸੇ ਨਾਲ ਜੁੜਿਆ ਬਿਆਨ ਸਾਹਮਣੇ ਆਇਆ ਹੈ। ਇਹ ਗਾਇਕ ਹੈ ਜਸਬੀਰ ਜੱਸੀ। 


ਜੱਸੀ ਨੇ ਟਵਿੱਟਰ `ਤੇ ਲਿਖਿਆ, "ਇੱਕ ਗੱਲ ਮੈਂ ਸਾਫ਼ ਕਰ ਦੇਣੀ ਚਾਹੁੰਦਾ ਹਾਂ ਕਿ ਮੈਂ ਕਦੇ ਵੀ ਬੰਦੂਕਾਂ, ਸ਼ਰਾਬ ਤੇ ਡਰੱਗਜ਼ ਵਾਲੇ ਗਾਣੇ ਨਹੀਂ ਗਾਵਾਂਗਾ, ਭਾਵੇਂ ਮੇਰਾ ਨਾਂ ਤੇ ਗੀਤ ਬਿਲਬੋਰਡ ਚਾਰਟ ਵਿੱਚ ਸ਼ੁਮਾਰ ਹੋਣ ਜਾਂ ਨਾ ਹੋਣ। ਮੈਨੂੰ ਉਨ੍ਹਾਂ ਲੋਕਾਂ ਦੀ ਕੋਈ ਪਰਵਾਹ ਨਹੀਂ ਜੋ ਕਹਿੰਦੇ ਹਨ ਕਿ ਅਸਲੇ ਤੇ ਨਸ਼ੇ ਵਾਲੇ ਗਾਣੇ ਕਰੋਗੇ ਤਾਂ ਹੀ ਨਾਂ ਟੌਪ `ਤੇ ਆਵੇਗਾ।"









ਜੱਸੀ ਦੇ ਇਸ ਬਿਆਨ ਨੇ ਪੰਜਾਬੀ ਗੀਤਾਂ ਵਿੱਚ ਸ਼ਰਾਬ ਤੇ ਗੰਨ ਕਲਚਰ `ਤੇ ਮੁੜ ਤੋਂ ਬਹਿਸ ਛੇੜ ਦਿਤੀ ਹੈ। ਦਸ ਦਈਏ ਕਿ 29 ਮਈ 2022 ਨੂੰ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ ਦਹਾੜੇ ਗੋਲੀਆਂ ਮਾਰ ਕਤਲ ਕਰ ਦਿਤਾ ਗਿਆ ਸੀ। ਸਿੱਧੂ ਦੀ ਭਿਆਨਕ ਮੌਤ ਨੇ ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ ਨੂੰ ਹੀ ਨਹੀਂ ਦੇਸ਼ ਦੁਨੀਆ ਨੂੰ ਹਿਲਾ ਕੇ ਰੱਖ ਦਿਤਾ ਸੀ। 


ਹੁਣ ਸਵਾਲ ਇਹ ਖੜੇ ਹੁੰਦੇ ਹਨ ਕਿ ਕੀ ਪੰਜਾਬੀ ਗੀਤਾਂ ਵਿੱਚ ਗੰਨ ਕਲਚਰ ਨੂੰ ਹੱਲਾਸ਼ੇਰੀ ਦੇਣਾ ਗਾਇਕ ਦੀ ਮੌਤ ਦੀ ਵਜ੍ਹਾ ਸੀ ਜਾਂ ਫ਼ਿਰ ਇਸ ਦਾ ਕੁੱਝ ਹੋਰ ਕਾਰਨ ਸੀ।


ਗਾਇਕ ਜਸਬੀਰ ਜੱਸੀ ਬਾਰੇ ਗੱਲ ਕੀਤੀ ਜਾਏ ਤਾਂ ਉਹ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫ਼ੈਨਜ਼ ਨਾਲ ਜ਼ਰੂਰ ਸ਼ੇਅਰ ਕਰਦੇ ਹਨ। ਜੱਸੀ ਦੇ ਵਰਕਫ਼ਰੰਟ ਦੀ ਗੱਲ ਕੀਤੀ ਜਾਏ ਤਾਂ ਉਨ੍ਹਾਂ ਨੇ ਆਪਣੇ ਹੁਣ ਤੱਕ ਦੇ ਕਰੀਅਰ `ਚ ਵੱਖੋ ਵੱਖ ਤਰ੍ਹਾਂ ਦੇ ਗੀਤ ਗਾ ਕੇ ਲੋਕਾਂ ਦਾ ਮਨੋਰੰਜਨ ਕੀਤਾ ਹੈ। ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ `ਚ ਦਿਲ ਲੈ ਗਈ ਕੁੜੀ ਗੁਜਰਾਤ ਦੀ ਗੀਤ ਨਾਲ ਪਛਾਣ ਮਿਲੀ ਸੀ, ਇਸ ਗੀਤ ਨੇ ਜੱਸੀ ਨੂੰ ਰਾਤੋ ਰਾਤ  ਸਟਾਰ ਬਣਾ ਦਿਤਾ ਸੀ।