ਕਾਮੇਡੀਅਨ ਭਾਰਤੀ ਸਿੰਘ ਅਜੇ ਨਹੀਂ ਬਨਣਾ ਚਾਹੁੰਦੀ ਮਾਂ, ਜਾਣੋਂ ਵਜ੍ਹਾ
ਏਬੀਪੀ ਸਾਂਝਾ | 30 May 2020 12:52 PM (IST)
ਕਾਮੇਡੀਅਨ ਭਾਰਤੀ ਸਿੰਘ ਨੇ ਮਹਾਂਮਾਰੀ ਦੇ ਕਾਰਨ ਫੈਮਿਲੀ ਪਲੈਨਿੰਗ ਨੂੰ ਟਾਲ ਦਿੱਤਾ ਹੈ। ਉਨ੍ਹਾਂ ਨੂੰ ਮਾਂ ਬਣਨ ਦਾ ਅਨੰਦ ਲੈਣ ਲਈ ਹੋਰ ਇੰਤਜ਼ਾਰ ਕਰਨਾ ਪਏਗਾ। ਉਸ ਦਾ ਇਰਾਦਾ ਅਗਲੇ ਸਾਲ ਮਾਂ ਬਣਨ ਦਾ ਹੈ।
ਪੁਰਾਣੀ ਤਸਵੀਰ
ਕਾਮੇਡੀਅਨ ਭਾਰਤੀ ਸਿੰਘ ਨੇ ਮਹਾਂਮਾਰੀ ਦੇ ਕਾਰਨ ਫੈਮਿਲੀ ਪਲੈਨਿੰਗ ਨੂੰ ਟਾਲ ਦਿੱਤਾ ਹੈ। ਉਨ੍ਹਾਂ ਨੂੰ ਮਾਂ ਬਣਨ ਦਾ ਅਨੰਦ ਲੈਣ ਲਈ ਹੋਰ ਇੰਤਜ਼ਾਰ ਕਰਨਾ ਪਏਗਾ। ਉਸ ਦਾ ਇਰਾਦਾ ਅਗਲੇ ਸਾਲ ਮਾਂ ਬਣਨ ਦਾ ਹੈ। ਭਾਰਤੀ ਸਿੰਘ ਨੇ ਆਪਣੀ ਮਾਂ ਬਣਨ ਦਾ ਪਲੈਨ ਟਾਲ ਦਿੱਤਾ: ਤਾਲਾਬੰਦੀ ਨੇ ਕਾਮੇਡੀਅਨ ਭਾਰਤੀ ਸਿੰਘ ਦੇ ਮਾਂ ਬਣਨ ਦੇ ਸੁਪਨੇ ਨੂੰ ਰੋਕ ਦਿੱਤਾ ਹੈ। ਭਾਰਤੀ ਨੇ ਕਿਹਾ, "ਮੈਂ ਸੋਚਿਆ ਕਿ ਮੈਂ 2020 ‘ਚ 20-20 ਖੇਡ ਲਵਾਂ। ਪਰ ਕੋਰੋਨਾਵਾਇਰਸ ਦੀ ਮਹਾਂਮਾਰੀ ਨੇ ਉਨ੍ਹਾਂ ਨੂੰ ਆਪਣੀ ਪਲੈਨਿੰਗ ਅੱਗੇ ਕਰਨ ਲਈ ਮਜਬੂਰ ਕਰ ਦਿੱਤਾ। ਉਹ ਕਹਿੰਦੇ ਹਨ ਕਿ ਉਹ ਮਹਾਂਮਾਰੀ ਦੇ ਸਮੇਂ ਕੋਈ ਜੋਖਮ ਨਹੀਂ ਲੈਣਾ ਚਾਹੁੰਦੇ। ਉਹ ਆਪਣੇ ਬੱਚੇ ਲਈ ਸਿਹਤਮੰਦ ਵਾਤਾਵਰਣ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਗਰਭਵਤੀ ਹੋਣ 'ਤੇ ਡਾਕਟਰ ਕੋਲ ਬਰਾਬਰ ਚੈੱਕਅਪ ਲਈ ਜਾਣਾ ਪੈਂਦਾ ਹੈ। ਪਰ ਮਹਾਂਮਾਰੀ ਕਾਰਨ ਇਹ ਖ਼ਤਰੇ ਤੋਂ ਮੁਕਤ ਨਹੀਂ ਹੈ। ਇਹ ਲਾਗ ਲੱਗਣ ਦੇ ਜੋਖਮ ਨੂੰ ਵਧਾਉਂਦਾ ਹੈ। ਪੰਜਾਬੀ ਗਾਇਕਾ ਮਨਕੀਰਤ ਔਲਖ ਦੀ ਮਰਸੀਡੀਜ਼ ਹੋਈ ਜ਼ਬਤ, ਜਾਣੋ ਕੀ ਹੈ ਕਾਰਨ ਕੋਰੋਨਾ ਦੇ ਕਾਰਨ ਨਹੀਂ ਮੋਲ ਲੈਣਾ ਚਾਹੁੰਦੀ ਖ਼ਤਰਾ: ਇਸ ਲਈ ਬੱਚੇ ਦੀ ਜਾਨ ਨੂੰ ਖ਼ਤਰੇ ‘ਚ ਪਾਉਣ ਦੀ ਬਜਾਏ ਉਸ ਨੂੰ ਅਗਲੇ ਸਾਲ ਮਾਂ ਬਣਨ ਦੀ ਉਡੀਕ ਕਰਨੀ ਪਵੇਗੀ। ਭਾਰਤੀ ਸਿੰਘ ਨੇ ਦਸੰਬਰ 2017 ‘ਚ ਪਰਦੇ ਲੇਖਕ ਹਰਸ਼ ਲਿਮਬਾਚਿਆ ਨਾਲ ਵਿਆਹ ਕੀਤਾ ਸੀ। ਦੋਵਾਂ ਦੇ ਵਿਆਹ ਤੋਂ ਪਹਿਲਾਂ ਡੇਟ ਕਰਨ ਦੀ ਅਫਵਾਹ ਵੀ ਫੈਲੀ ਸੀ। ਦੋਵੇਂ ਕਾਮੇਡੀ ਸਰਕਸ ਸ਼ੋਅ ਦੇ ਸੈੱਟ 'ਤੇ ਮਿਲੇ ਸੀ। ਭਾਰਤੀ ਸ਼ੋਅ ‘ਚ ਹਿੱਸਾ ਲੈਣ ਵਾਲੀ ਸੀ ਜਦੋਂ ਕਿ ਹਰਸ਼ ਇਸ ਦੇ ਲੇਖਕ ਸੀ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ