ਮੁੰਬਈ: ਕਪਿਲ ਸ਼ਰਮਾ ਆਪਣੀ ਲਾਈਫ ਦੇ ਚੰਗੇ ਦਿਨਾਂ ‘ਚ ਹਨ। ਹਾਲ ਹੀ ‘ਚ ਉਨ੍ਹਾਂ ਦਾ ਵਿਆਹ ਹੋਇਆ ਹੈ। ਇਸ ਦੇ ਨਾਲ ਹੀ ਉਸ ਦੀ ਟੀਵੀ ਦੀ ਦੁਨੀਆ ‘ਚ ਫੇਮਸ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਦੇ ਨਾਲ ਵਾਪਸੀ ਵੀ ਹੋ ਗਈ ਹੈ ਜਿਸ ਦਾ ਪਹਿਲਾ ਐਪਿਸੋਡ ਦਸੰਬਰ ‘ਚ ਆਨਏਅਰ ਹੋ ਚੁੱਕਿਆ ਹੈ।



ਇਸ ਦੇ ਨਾਲ ਹੀ ਕਪਿਲ ਦਾ ਪੁਰਾਣਾ ਸਾਥੀ ਸੁਨੀਲ ਗ੍ਰੋਵਰ ਉਸ ਦੇ ਵਿਆਹ ਅਤੇ ਵਿਆਹ ਦੀ ਰਿਸੈਪਸ਼ਨ ‘ਚ ਸ਼ਾਮਲ ਨਹੀਂ ਹੋਇਆ ਸੀ। ਪਰ ਸੁਨੀਲ ਨੇ ਕਪਿਲ ਨੂੰ ਵਿਆਹ ਦੀ ਵਧਾਈ ਦਿੱਤੀ ਸੀ। ਜਿਸ ਤੋਂ ਬਾਅਦ ਹੁਣ ਕਪਿਲ ਨੇ ਵੀ ਆਪਣੇ ਦੋਸਤ ਨੂੰ ਉਸ ਦੀ ਵਧਾਈ ਲਈ ਧੰਨਵਾਦ ਮੈਸੇਜ ਕੀਤਾ ਹੈ।


ਪਿਛਲੇ ਲੰਬੇ ਸਮੇਂ ਤੋਂ ਦੋਨਾਂ ‘ਚ ਚਲੀ ਆ ਰਹੀ ਲੜਾਈ ਸ਼ਾਇਦ ਜਲਦੀ ਹੀ ਖ਼ਤਮ ਹੋਣ ਵਾਲੀ ਹੈ। ਅਤੇ ਇਨ੍ਹਾਂ ਦੇ ਫੈਨਸ ਵੀ ਦੋਨਾਂ ਨੂੰ ਜਲਦੀ ਹੀ ਇੱਕ ਹੀ ਪ੍ਰੋਜੈਕਟ ‘ਚ ਕੰਮ ਕਰਦੇ ਦੇਖ ਪਾਉਣਗੇ।