ਜਿਸ ਐਡ 'ਤੇ ਵਿਵਾਦ ਹੋਇਆ ਹੈ, ਉਹ ਨਿਰਮਾ ਕੰਪਨੀ ਦੇ ਡਿਟਰਜੈਂਟ ਦਾ ਹੈ। ਇਸ ਇਸ਼ਤਿਹਾਰ 'ਚ ਅੱਕੀ ਮਰਾਠਾ ਯੋਧਾ ਦੀ ਭੂਮਿਕਾ 'ਚ ਨਜ਼ਰ ਆ ਸਕਦੇ ਹਨ। ਉਹ ਯੋਧਾ ਆਪਣੇ ਦੁਸ਼ਮਨਾਂ ਨੂੰ ਹਰਾਉਣ ਤੋਂ ਬਾਅਦ ਆਪਣੇ ਸੂਬੇ 'ਚ ਵਾਪਸੀ ਕਰਦਾ ਹੈ। ਐਡ 'ਚ ਉਸ ਦੇ ਖ਼ਰਾਬ ਕੱਪੜੇ ਵੇਖ ਉਸ ਦੀ ਰਾਣੀ ਨਾਰਾਜ਼ ਹੋ ਜਾਂਦੀ ਹੈ। ਇਸ ਤੋਂ ਬਾਅਦ ਯੋਧਾ ਤੇ ਉਸ ਦੀ ਪੂਰੀ ਸੈਨਾ ਨਿਰਮਾ ਪਾਊਡਰ ਨਾਲ ਆਪਣੇ ਕੱਪੜੇ ਧੋਂਦੀ ਹੈ।
ਇਸ਼ਤਿਹਾਰ ਦਾ ਵਿਰੋਧ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਇਸ ਐਡ 'ਚ ਮਰਾਠਾ ਯੋਧਾ ਦਾ ਮਜ਼ਾਕ ਉਡਾਇਆ ਗਿਆ ਹੈ। ਇਸ ਇਸ਼ਤਿਹਾਰ ਨੂੰ ਵੇਖਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਲੋਕ ਅਕਸ਼ੈ ਤੇ ਨਿਰਮਾ ਕੰਪਨੀ 'ਤੇ ਆਪਣਾ ਗੁੱਸਾ ਕੱਢ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਅਕਸ਼ੈ ਤੇ ਕੰਪਨੀ ਨੇ ਮਰਾਠਾ ਇਤਿਹਾਸ ਦਾ ਮਜ਼ਾਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਅਜਿਹੇ 'ਚ ਅਕਸ਼ੈ ਨੂੰ ਮਾਫੀ ਮੰਗਣੀ ਚਾਹੀਦੀ ਹੈ। ਇਸ ਤੋਂ ਬਾਅਦ ਮੁੰਬਈ ਦੇ ਵਰਲੀ ਪੁਲਿਸ ਸਟੇਸ਼ਨ 'ਚ ਅਕਸ਼ੈ ਤੇ ਨਿਰਮਾ ਕੰਪਨੀ ਖਿਲਾਫ ਸ਼ਿਕਾਇਤ ਵੀ ਦਰਜ ਕੀਤੀ ਗਈ ਹੈ।