ਮੁੰਬਈ: ਸਲਮਾਨ ਖ਼ਾਨ ਤੇ ਸੰਜੇ ਲੀਲਾ ਭੰਸਾਲੀ ਇਕੱਠੇ ਕੰਮ ਕਰਨ ਵਾਲੇ ਹਨ, ਅਜਿਹੀਆਂ ਖ਼ਬਰਾਂ ਤਾਂ ਲੰਬੇ ਸਮੇਂ ਤੋਂ ਆ ਰਹੀਆਂ ਸੀ ਪਰ ਫ਼ਿਲਮ ਦੀ ਐਕਟਰਸ ਕੌਣ ਹੋਵੇਗੀ, ਇਸ ਦਾ ਕਿਸੇ ਨੂੰ ਪਤਾ ਨਹੀਂ ਸੀ। ਹੁਣ ਫ਼ਿਲਮ ਦਾ ਨਾਂ ਤੇ ਸਲਮਾਨ ਦੀ ਲੀਡ ਐਕਟਰ ਦੇ ਨਾਂ ‘ਤੇ ਪੱਕੀ ਮੋਹਰ ਲੱਗ ਗਈ ਹੈ।

ਜੀ ਹਾਂ, ਫ਼ਿਲਮ ਦਾ ਨਾਂ ‘ਇੰਸ਼ਾਅੱਲ੍ਹਾ’ ਹੈ ਤੇ ਇਸ ‘ਚ ਪਹਿਲੀ ਵਾਰ ਸਕਰੀਨ ‘ਤੇ ਸਲਾਮਨ ਖ਼ਾਨ ਨਾਲ ਆਲਿਆ ਭੱਟ ਨਜ਼ਰ ਆਵੇਗੀ। ਜਦਕਿ ਪਹਿਲਾਂ ਖ਼ਬਰਾਂ ਸੀ ਕਿ ਫ਼ਿਲਮ ‘ਚ ਸਲਮਾਨ ਨਾਲ ਦੀਪਿਕਾ ਪਾਦੂਕੋਣ ਨਜ਼ਰ ਆ ਸਕਦੀ ਹੈ। ਤਰਨ ਆਦਰਸ਼ ਨੇ ਟਵੀਟ ਕਰਕੇ ਸਭ ਸਾਫ਼ ਕਰ ਦਿੱਤਾ ਹੈ ਕਿ 19 ਸਾਲ ਬਾਅਦ ਸੰਜੇ ਤੇ ਸਲਮਾਨ ਇਕੱਠੇ ਆ ਰਹੇ ਹਨ।


ਹੁਣ ਜਦੋਂ ਸਭ ਫਾਈਨਲ ਹੋ ਗਿਆ ਹੈ ਤਾਂ ਉਮੀਦ ਹੈ ਕਿ ਫ਼ਿਲਮ ਦੀ ਸ਼ੂਟਿੰਗ ਇਸੇ ਸਾਲ ਦੇ ਆਖਰ ਤਕ ਸ਼ੁਰੂ ਹੋ ਜਾਵੇਗੀ। ਇਸ ਦੀ ਰਿਲੀਜ਼ ਵੀ 2020 ‘ਚ ਹੋ ਸਕਦੀ ਹੈ। ਉਂਝ ਫ਼ਿਲਮ ਬਾਰੇ ਇਸ ਤੋਂ ਜ਼ਿਆਦਾ ਕੋਈ ਹੋਰ ਜਾਣਕਾਰੀ ਨਹੀਂ। ਫੈਨਸ ਇਸ ਜੋੜੀ ਨੂੰ ਦੇਖਣ ਲਈ ਵਧੇਰੇ ਐਕਸਾਈਟਿਡ ਜ਼ਰੂਰ ਹੋਵੇਗੀ।