ਲੰਦਨ: ਪੀਐਨਬੀ ਘੋਟਾਲੇ ਦਾ ਦੋਸ਼ੀ ਨੀਰਵਮੋਦੀ ਇਨ੍ਹਾਂ ਦਿਨੀਂ ਲੰਦਨ ‘ਚ ਹੈ। ਹੁਣ ਨੀਰਵ ਏਬੀਪੀ ਨਿਊਜ਼ ਦੇ ਕੈਮਰੇ ‘ਚ ਕੈਦ ਹੋਇਆ ਹੈ। ਏਬੀਪੀ ਨਿਊਜ਼ ਕੋਲ ਨੀਰਵ ਮੋਦੀ ਦਾ ਐਕਸਕਲੂਸਿਵ ਵੀਡੀਅਓ ਹੈ। ਏਬੀਪੀ ਦੀ ਸੰਵਾਦਾਤਾ ਸ਼ੀਲਾ ਰਾਵਲ ਲੰਦਨ ‘ਚ ਨੀਰਵ ਨੂੰ ਮਿਲੀ ਜਿੱਥੇ ਨੀਰਵ ਨੂੰ ਘੋਟਾਲੇ ਸੰਬੰਧੀ ਕਈ ਸਵਾਲ ਕੀਤੇ ਪਰ ਨੀਰਵ ਨੇ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ ਅਤੇ ਉਹ ਭੱਜਦਾ ਰਿਹਾ।

ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਏਬੀਪੀ ਨਿਊਜ਼  ਦੀ ਸੰਵਾਦਾਤਾ ਸ਼ੀਲਾ ਰਾਵਲ ਨੇ ਨੀਰਵ ਮੋਦੀ ਨੂੰ ਕਿਹਾ ਕਿ ਉਹ ਕੁਝ ਤਾਂ ਬੋਲੇ, ਪਰ ਉਸ ਨੇ ਕੁਝ ਨਹੀਂ ਕਿਹਾ। ਇਹ ਵੀ ਕਿਹਾ ਕੀ ਦੁਨੀਆ ਸਾਹਮਣੇ ਉਸ ਦਾ ਪੱਖ ਵੀ ਆਉਣਾ ਚਾਹਿਦਾ ਹੈ। ਪਰ ਨੀਰਵ ਚੁੱਪ ਰਿਹਾ। ਨੀਰਵ 2018 ਜਨਵਰੀ ਤੋਂ ਭਾਰਤ ਤੋਂ ਫਰਾਰ ਹੈ।

https://abpnews.abplive.in/india-news/world-exclusive-pnb-scam-accused-nirav-modi-caught-on-abp-news-camera-1091379

ਉਧਰ ਲੰਦਨ ਦੀ ਕੋਰਟ ਨੇ ਨੀਰਵ ਮੋਦੀ ਖਿਲਾਫ ਗ੍ਰਿਫ਼ਤਾਰ ਵਾਰੰਟ ਜਾਰੀ ਕੀਤਾ ਹੈ, ਜਿਸ ਕਾਰਨ ਉਸ ਦੀ ਕਦੇ ਵੀ ਗ੍ਰਿਫ਼ਤਾਰੀ ਹੋ ਸਕਦੀ ਹੈ। ਈਡੀ ਨੇ ਮੋਦੀ ਦੇ ਡੀਪੋਰਟ ਦੀ ਅਰਜ਼ੀ ਲੰਦਨ ਦੇ ਵੇਸਟਮਿੰਸਟਰ ਕੋਰਟ ‘ਚ ਦਿੱਤੀ ਹੈ। ਜਿਸ ਤੋਂ ਬਾਅਦ ਕੋਰਟ ਨੇ ਨੀਰਵ ਖਿਲਾਫ ਵਾਰੰਟ ਜਾਰੀ ਕੀਤਾ ਹੈ।

ਭਗੌੜਾ ਨੀਰਵ ਮੋਦੀ ਅਤੇ ਉਸਦਾ ਮਾਮਾ 14,000 ਕਰੋੜ ਰੁਪਏ ਦੇ ਪੰਜਾਬ ਨੇਸ਼ਨਲ ਬੈਂਕ ਦੀ ਧੋਖਾਧੜੀ ਦਾ ਆਰੋਪੀ ਹੈ।