Muhammer Sadiq New Song: ਮੁਹੰਮਦ ਸਦੀਕ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਰਹੇ ਹਨ। ਉਨ੍ਹਾਂ ਨੇ ਪਹਿਲਾਂ ਮਿਊਜ਼ਿਕ ਇੰਡਸਟਰੀ 'ਚ ਆਪਣੇ ਹੁਨਰ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ। ਹੁਣ ਉਹ ਸਿਆਸਤ ਵਿੱਚ ਵੀ ਆਪਣਾ ਨਾਂ ਚਮਕਾ ਰਹੇ ਹਨ। ਮੁਹੰਮਦ ਸਦੀਕ ਜੋ ਕਿ ਕਾਂਗਰਸੀ ਸਾਂਸਦ (ਐਮਪੀ) ਹਨ, ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਸਮਰਪਿਤ ਇੱਕ ਗੀਤ ਗਾਇਆ ਹੈ, ਜੋ ਕਿ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਰਿਹਾ ਹੈ। 


ਮੁਹੰਮਦ ਸਦੀਕ ਨੇ ਇਹ ਗਾਣਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਮੁੱਖ ਰੱਖਦਿਆਂ ਗਾਇਆ ਹੈ। ਉਨ੍ਹਾਂ ਨੇ ਇਸ ਗੀਤ 'ਚ ਭਾਰਤ ਦੀ ਲੋਕਤੰਤਰ ਏਕਤਾ ਦਾ ਸੰਦੇਸ਼ ਦਿੱਤਾ ਹੈ। ਸਦੀਕ ਆਪਣੇ ਗੀਤ ਰਾਹੀਂ ਭਾਰਤੀਆਂ ਨੂੰ ਸੰਦੇਸ਼ ਦੇ ਰਹੇ ਹਨ ਕਿ ਉਹ ਧਾਰਮਿਕ ਨਫਰਤ ਤੇ ਭੇਦਭਾਵ ਦੀ ਭਾਵਨਾ ਨੂੰ ਭੁਲਾ ਕੇ ਫਿਰ ਤੋਂ ਇੱਕ ਹੋਣ। ਇਸ ਦੇ ਨਾਲ ਨਾਲ ਸਦੀਕ ਨੇ ਇਸ ਗਾਣੇ ਵਿੱਚ ਪੰਜਾਬ ਦੇ ਗੁਰੂਆਂ ਪੀਰਾਂ ਦਾ ਵੀ ਜ਼ਿਕਰ ਕੀਤਾ ਹੈ। ਦੱਸ ਦਈਏ ਕਿ ਇਸ ਗਾਣੇ ਨੂੰ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਰਾਜਾ ਵੜਿੰਗ ਨੇ ਇਸ ਗੀਤ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, 'ਫ਼ਰੀਦਕੋਟ ਤੋਂ ਸਾਡੇ ਮੈਂਬਰ ਪਾਰਲੀਮੈਂਟ ਸ਼੍ਰੀ ਮੁਹੰਮਦ ਸਦੀਕ ਜੀ ਵੱਲੋਂ ਭਾਰਤ ਜੋੜੋ ਸੰਬੰਧੀ ਇੱਕ ਬਹੁਤ ਹੀ ਖੂਬਸਸੂਰਤ ਗੀਤ ਪੇਸ਼ ਕੀਤਾ ਗਿਆ ਹੈ ਜੋ ਆਪ ਸਭ ਦੇ ਸਨਮੁੱਖ ਕਰਨ ਜਾ ਰਹੇ ਹਾਂ। ਦੇਸ਼ ਵਿੱਚੋਂ ਨਫ਼ਰਤ ਤੇ ਧਰਮ ਦੀ ਰਾਜਨੀਤੀ ਨੂੰ ਖ਼ਤਮ ਕਰਨ ਲਈ ਚਲਾਈ ਇਸ ਭਾਰਤ ਜੋੜੋ ਵਿੱਚ ਆਪਣਾ ਯੋਗਦਾਨ ਪਾਉਣ ਲਈ ਐਮ ਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ।'









ਕਾਬਿਲੇਗ਼ੌਰ ਹੈ ਕਿ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਤਹਿਤ ਪੂਰੇ ਭਾਰਤ ਦਾ ਪੈਦਲ ਚੱਕਰ ਲਗਾ ਰਹੇ ਹਨ। ਇਸ ਯਾਤਰਾ ਦਾ ਮਕਸਦ ਵਿਰੋਧੀ ਤਾਕਤਾਂ ਦੇ ਖਿਲਾਫ ਭਾਰਤ ਨੂੰ ਇੱਕਜੁੱਟ ਕਰਨਾ ਦੱਸਿਆ ਗਿਆ ਹੈ, ਜੋ ਕਿ ਧਰਮ ਦੇ ਨਾਂ 'ਤੇ ਲੋਕਾਂ ਨੂੰ ਵੰਡ ਕੇ ਸਿਆਸਤ ਦੀਆਂ ਰੋਟੀਆਂ ਸੇਕ ਰਹੀਆਂ ਹਨ।