Property ban in Canada: ਕੈਨੇਡਾ ਦੀ ਟਰੂਡੋ ਸਰਕਾਰ ਨੇ ਪੰਜਾਬੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਕੈਨੇਡਾ ਸਰਕਾਰ ਨੇ 1 ਜਨਵਰੀ ਤੋਂ ਵਿਦੇਸ਼ੀਆਂ 'ਤੇ ਕੈਨੇਡਾ 'ਚ ਜਾਇਦਾਦ ਖਰੀਦਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪਿਛਲੇ ਸਾਲਾਂ ਦੌਰਾਨ, ਬਹੁਤ ਸਾਰੇ ਪੰਜਾਬੀਆਂ ਨੇ ਆਪਣੇ ਲਈ ਕੈਨੇਡਾ ਵਿੱਚ ਘਰ ਆਦਿ ਖਰੀਦੇ ਹਨ ਤੇ ਕੁਝ ਆਪਣੇ ਬੱਚਿਆਂ ਲਈ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ।
ਨਵੀਂ ਪਾਬੰਦੀ ਤੋਂ ਬਾਅਦ ਭਾਰਤੀਆਂ ਦੇ ਨਾਲ-ਨਾਲ ਕੈਨੇਡਾ ਗਿਆ ਕੋਈ ਵੀ ਵਿਦੇਸ਼ੀ, ਉਥੇ ਜਾਇਦਾਦ ਨਹੀਂ ਖਰੀਦ ਸਕੇਗਾ। ਵਿਦੇਸ਼ੀਆਂ ਵੱਲੋਂ ਘਰ ਖਰੀਦਣ ਕਾਰਨ ਕੈਨੇਡਾ ਵਿੱਚ ਜਾਇਦਾਦ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਗਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਦਾ ਸਭ ਤੋਂ ਵੱਧ ਅਸਰ ਪੰਜਾਬੀਆਂ ਉੱਪਰ ਪਏਗਾ। ਇਸ ਦਾ ਕਾਰਨ ਇਹ ਹੈ ਕਿ ਪੰਜਾਬੀ ਨਾਲ ਸਿਰਫ ਜਾਇਦਾਦ ਖਰੀਦਦੇ ਹਨ ਸਗੋਂ ਵੱਡੀ ਗਿਣਤੀ ਵਿੱਚ ਪ੍ਰਾਪਰਟੀ ਦੀ ਕਾਰੋਬਾਰ ਵੀ ਕਰਦੇ ਹਨ।
ਸਰਕਾਰੀ ਸੂਤਰਾਂ ਮੁਤਾਬਕ ਕਰੋਨਾ ਮਹਾਮਾਰੀ ਦੀ ਸ਼ੁਰੂਆਤ ਹੋਣ ਮਗਰੋਂ ਘਰਾਂ ਦੀਆਂ ਕੀਮਤਾਂ ਵਧਣ ਕਾਰਨ ਕੈਨੇਡਾ ’ਚ ਵਿਦੇਸ਼ੀਆਂ ’ਤੇ ਰਿਹਾਇਸ਼ੀ ਜਾਇਦਾਦਾਂ ਖਰੀਦਣ ਦੀ ਪਾਬੰਦੀ ਲਾ ਦਿੱਤੀ ਗਈ ਹੈ। ਕੈਨੇਡਾ ਸਰਕਾਰ ਨੇ ਇਸ ਸਬੰਧੀ ਕਾਨੂੰਨ ਪਾਸ ਕੀਤਾ ਹੈ ਕਿਉਂਕਿ ਕਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਘਰਾਂ ਦੀਆਂ ਕੀਮਤਾਂ ਵਧੀਆਂ ਹਨ।
ਉਧਰ, ਕੁਝ ਸਿਆਸੀ ਆਗੂਆਂ ਦਾ ਮੰਨਣਾ ਹੈ ਕਿ ਘਰਾਂ ਦੀਆਂ ਕੀਮਤਾਂ ਵਧਣ ਪਿੱਛੇ ਉਹ ਖਰੀਦਦਾਰ ਜ਼ਿੰਮੇਵਾਰ ਹਨ ਜਿਨ੍ਹਾਂ ਇਹ ਘਰ ਨਿਵੇਸ਼ ਦੇ ਮੰਤਵ ਨਾਲ ਖਰੀਦੇ ਹਨ। ਇਸ ਕਾਰਨ ਘਰ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੇ ਹਨ। ਪਿਛਲੇ ਸਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਾਰਟੀ ਨੇ ਕਿਹਾ ਸੀ ਕਿ ਕੈਨੇਡਾ ਦੇ ਘਰਾਂ ਦੀ ਖਾਹਿਸ਼ ਮੁਨਾਫਾਖੋਰਾਂ, ਅਮੀਰਾਂ ਤੇ ਵਿਦੇਸ਼ੀ ਨਿਵੇਸ਼ਕਾਂ ਨੂੰ ਖਿੱਚ ਰਹੀ ਹੈ।
ਪਾਰਟੀ ਅਨੁਸਾਰ, ‘ਵੱਡੀ ਪੱਧਰ ’ਤੇ ਘਰ ਖਾਲੀ ਪਏ ਹਨ ਤੇ ਮੁਨਾਫੇ ਦੇ ਅਨੁਮਾਨਾਂ ਕਾਰਨ ਘਰਾਂ ਦੀਆਂ ਕੀਮਤਾਂ ਅਸਮਾਨੀ ਪੁੱਜੀਆਂ ਹਨ। ਘਰ ਲੋਕਾਂ ਲਈ ਹਨ ਨਾ ਕਿ ਨਿਵੇਸ਼ਕਾਂ ਲਈ।’ ਮੀਡੀਆ ਰਿਪੋਰਟਾਂ ਅਨੁਸਾਰ ਪਰਵਾਸੀਆਂ ਤੇ ਕੈਨੇਡਾ ਦੇ ਸਥਾਈ ਵਸਨੀਕਾਂ, ਜੋ ਕੈਨੇਡਾ ਦੇ ਨਾਗਰਿਕ ਨਹੀਂ ਹਨ, ਨੂੰ ਇਸ ਕਾਨੂੰਨ ’ਚ ਛੋਟ ਦਿੱਤੀ ਗਈ ਹੈ।
ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਨੇ ਦੱਸਿਆ ਕਿ ਫਰਵਰੀ ਮਹੀਨੇ ਕੈਨੇਡਾ ’ਚ ਘਰਾਂ ਦੀ ਔਸਤ ਕੀਮਤ ਅੱਠ ਲੱਖ ਡਾਲਰ ਸੀ ਜੋ ਬਾਅਦ ’ਚ 13 ਫੀਸਦ ਦੇ ਕਰੀਬ ਘੱਟ ਗਈ। ਉਨ੍ਹਾਂ ਦੱਸਿਆ ਕਿ ਘਰਾਂ ਦੀਆਂ ਕੀਮਤਾਂ ਵਧਣ ਪਿੱਛੇ ਕਾਰਨ ਕੈਨੇਡੀਅਨ ਬੈਂਕ ਵੀ ਹੈ ਕਿਉਂਕਿ ਉਸ ਵੱਲੋਂ ਵਿਆਜ਼ ਦਰਾਂ ’ਚ ਵਾਧਾ ਕੀਤਾ ਜਾ ਰਿਹਾ ਹੈ।