ਮੁੰਬਈ: ਕਪਿਲ ਸ਼ਰਮਾ ਸ਼ੋਅ 'ਚ ਇਸ ਹਫ਼ਤੇ ਕੰਟਰੋਵਰਸੀ ਕੁਵੀਨ ਕੰਗਨਾ ਰਣੌਤ ਨਜ਼ਰ ਆਏਗੀ। ਕੰਗਨਾ ਦੀ ਫ਼ਿਲਮ 'ਥਲਾਈਵੀ' ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ ਜਿਸ ਦੀ ਪ੍ਰਮੋਸ਼ਨ ਲਈ ਕੰਗਨਾ ਕਪਿਲ ਦੇ ਸ਼ੋਅ 'ਚ ਪਹੁੰਚੀ।





ਇਸ ਦੌਰਾਨ ਕਪਿਲ ਸ਼ਰਮਾ ਤੇ ਪੂਰੀ ਟੀਮ ਨੇ ਕੰਗਨਾ ਦੀ ਕਾਫੀ ਚੁੱਟਕੀ ਲਈ। ਕਪਿਲ ਨੇ ਗੱਲਬਾਤ ਦੌਰਾਨ ਆਪਣੇ ਕੋਲ ਅੱਗ ਬੁਝਾਉਣ ਵਾਲਾ ਸਿਲੰਡਰ ਰੱਖਿਆ ਹੋਇਆ ਸੀ। ਕੰਗਨਾ ਨੇ ਜਦੋਂ ਕਪਿਲ ਤੋਂ ਪੁੱਛਿਆ ਕਿ ਉਸ ਨੇ ਇਹ ਸਿਲੰਡਰ ਆਪਣੇ ਕੋਲ ਕਿਉਂ ਰੱਖਿਆ ਹੋਇਆ ਹੈ ਤਾਂ ਕਪਿਲ ਨੇ ਜਵਾਬ ਦਿੱਤਾ ਕਿ ਚੈਨਲ ਨੇ ਕਿਹਾ ਕਿ ਜਿਥੇ ਵੀ ਕੰਗਨਾ ਜਾਂਦੀ ਹੈ ਤਾਂ ਅੱਗ ਲਗਾ ਦਿੰਦੀ ਹੈ। ਇਸ ਲਈ ਉਸ ਨੇ ਆਪਣੇ ਕੋਲ ਇਹ ਸਿਲੰਡਰ ਰੱਖਿਆ ਹੋਇਆ ਹੈ।

ਉਸ ਤੋਂ ਬਾਅਦ ਵੀ ਕਪਿਲ ਨੇ ਕੰਗਨਾ ਨੂੰ ਪੁੱਛਿਆ ਕਿ ਕਾਫੀ ਸਮੇਂ ਬਾਅਦ ਉਸ ਦੀ ਕੋਈ ਕੰਟਰੋਵਰਸੀ ਨਹੀਂ ਹੋਈ, ਤਾਂ ਉਸ ਨੂੰ ਕਿਹੋ ਜਿਹਾ ਲੱਗ ਰਿਹਾ ਹੈ। ਇਨ੍ਹਾਂ ਸਵਾਲ 'ਤੇ ਕੰਗਨਾ ਦੇ ਰੀਐਕਸ਼ਨ ਦੇਖਣ ਲਾਇਕ ਸੀ। ਸ਼ੋਅ 'ਚ ਗਣੇਸ਼ ਚਤੁਰਥੀ ਦੀ ਥੀਮ ਤੁਹਾਨੂੰ ਹੋਰ ਵੀ ਅਟ੍ਰੈਕਟ ਕਰੇਗੀ। ਗਣੇਸ਼ ਵੰਦਨਾ ਦੇ ਨਾਲ ਸ਼ੋਅ ਦੀ ਸ਼ੁਰੂਆਤ ਕੀਤੀ ਜਾਏਗੀ। ਇਹ ਐਪੀਸੋਡ ਇਸ ਸ਼ਨੀਵਾਰ ਦਿਖਾਇਆ ਜਾ ਸਕਦਾ ਹੈ।



ਦੱਸ ਦੇਈਏ ਕਿ ਫਿਲਮ 'ਥਲਾਈਵੀ' ਨੂੰ ਲੈ ਕੇ ਕੰਗਨਾ ਕਾਫੀ ਚਰਚਾ 'ਚ ਹੈ। ਇਹ ਫਿਲਮ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਮਰਹੂਮ ਜੈਲਲਿਤਾ ਦੇ ਜੀਵਨ 'ਤੇ ਅਧਾਰਤ ਹੈ।ਕੰਗਨਾ ਨੇ ਫਿਲਮ 'ਥਲਾਈਵੀ' 'ਚ ਜੈਲਲਿਤਾ ਦੀ ਭੂਮਿਕਾ ਨਿਭਾਈ ਹੈ। ਇਸ ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ।

ਇਸ ਤੋਂ ਪਹਿਲਾਂ ਇਹ ਫਿਲਮ ਪਹਿਲਾਂ 23 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣੀ ਸੀ ਪਰ ਲੌਕਡਾਊਨ ਕਾਰਨ ਫਿਲਮ ਦੀ ਰਿਲੀਜ਼ ਰੋਕ ਦਿੱਤੀ ਗਈ ਸੀ। ਹੁਣ ਇਹ ਫਿਲਮ 10 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।