ਸਮੁੰਦਰ ਦੇ ਕੰਢੇ ਉੱਤੇ ਬਿਕਨੀ ਪਹਿਨ ਕੇ ਬੈਠੀਆਂ ਕੁੜੀਆਂ ਦੇ ਸਮੂਹ ਨਾਲ ਇੱਕ ਆਦਮੀ ਦਾ ਟਕਰਾਉਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਉਸ ਵਿਅਕਤੀ ਨੇ ਕਿਹਾ ਕਿ ਛੋਟੇ ਬੱਚਿਆਂ ਨੂੰ ਪੋਰਨੋਗ੍ਰਾਫੀ ਨਹੀਂ ਦੇਖਣੀ ਚਾਹੀਦੀ। ਦਰਅਸਲ, ਮੀਆ ਤੇ ਉਸ ਦੇ ਅੱਠ ਦੋਸਤ, ਕੋਲੋਰਾਡੋ ਦੇ ਫੋਰਟ ਕੌਲਿਨਜ਼ ’ਚ ਬੀਚ ਤੇ ਬਿਕਨੀ ਪਹਿਨ ਕੇ ਮਸਤੀ ਕਰ ਰਹੇ ਸਨ। ਇਸ ਦੌਰਾਨ, ਲੋਗਾਨ ਡੌਰਨ ਨਾਂ ਦਾ ਇੱਕ ਵਿਅਕਤੀ ਉੱਥੇ ਪਹੁੰਚਿਆ ਤੇ ਉਨ੍ਹਾਂ ਨਾਲ ਨਹਾਉਣ ਵਾਲੇ ਸੂਟ ਪਹਿਨਣ ਬਾਰੇ ਬਹਿਸ ਕਰਨ ਲੱਗ ਪਿਆ।


ਉਸੇ ਸਮੇਂ, ਮੀਆ ਨੇ ਇਸ ਸਾਰੀ ਘਟਨਾ ਨੂੰ ਆਪਣੇ ਕੈਮਰੇ ਵਿੱਚ ਸ਼ੂਟ ਕੀਤਾ ਤੇ ਮੰਗਲਵਾਰ ਨੂੰ ਆਪਣੇ ਟਿਕਟੌਕ ਖਾਤੇ @ggarbagefairy ’ਤੇ ਅਪਲੋਡ ਕਰ ਦਿੱਤਾ। ਮੀਆਂ ਵੱਲੋਂ ਅਪਲੋਡ ਕੀਤਾ ਗਿਆ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਨੂੰ ਹੁਣ ਤੱਕ 10 ਲੱਖ ਤੋਂ ਵੱਧ ਵਾਰ ਵੇਖਿਆ ਜਾ ਚੁੱਕਾ ਹੈ ਤੇ ਰੈਡਿਟ (Reddit) ’ਤੇ ਸ਼ੇਅਰ ਵੀ ਕੀਤਾ ਗਿਆ ਹੈ।


ਵੀਡੀਓ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਡੌਰਨ ਨਾਂ ਦਾ ਇੱਕ ਆਦਮੀ ਸਮੁੰਦਰੀ ਕੰਢੇ ਬੈਠੀਆਂ ਔਰਤਾਂ ਨਾਲ ਉਨ੍ਹਾਂ ਦੇ ਪਹਿਰਾਵੇ ਬਾਰੇ ਬਹਿਸ ਕਰਦਾ ਹੋਇਆ ਕਹਿੰਦਾ ਹੈ, "ਤੁਸੀਂ ਇਸ ਤਰ੍ਹਾਂ ਦੇ ਕੱਪੜੇ ਕਿਉਂ ਪਾਉਂਦੇ ਹੋ?" ਤੁਸੀਂ ਆਪਣਾ ਪੂਰਾ ਸਰੀਰ ਦਿਖਾ ਰਹੇ ਹੋ ਤੇ ਇਹ ਸਿਰਫ ਇੱਕ ਥੌਂਗ ਤੇ ਬ੍ਰਾ ਹੈ। ਕਲਿੱਪ ਵਿੱਚ ਆਫ-ਕੈਮਰਾ ਬੋਲਦਿਆਂ, ਲੜਕੀਆਂ ਦੇ ਸਮੂਹ ਵਿੱਚੋਂ ਇੱਕ ਕਹਿੰਦੀ ਹੈ, "ਅਸੀਂ ਬੀਚ 'ਤੇ ਸਾਡੇ ਨਹਾਉਣ ਵਾਲੇ ਸੂਟ ਵਿੱਚ ਹਾਂ, ਸਾਨੂੰ ਇਕੱਲੀਆਂ ਨੂੰ ਛੱਡ ਦਿਓ।"


ਪਰ ਲੋਗਾਨ ਉਨ੍ਹਾਂ ਔਰਤਾਂ ਨਾਲ ਇਹ ਕਹਿੰਦੇ ਹੋਏ ਬਹਿਸ ਕਰਨਾ ਜਾਰੀ ਰੱਖਦਾ ਹੈ ਕਿ 'ਅਮਰੀਕਾ ਨੂੰ ਬੋਲਣ ਦੀ ਆਜ਼ਾਦੀ ਹੈ' - ਭਾਵੇਂ ਉਹ ਜਨਤਕ ਬੀਚ 'ਤੇ ਬਿਕਨੀ ਪਹਿਨਣ ਦੀ ਉਨ੍ਹਾਂ ਦੀ ਆਜ਼ਾਦੀ ਨਾਲ ਸਹਿਮਤ ਨਹੀਂ। ਉਹ ਉਨ੍ਹਾਂ ਨੂੰ ਕਹਿੰਦਾ ਹੈ ਕਿ ਇੱਕ ਦਿਨ ਆਉਣ ਵਾਲਾ ਹੈ ਜਦੋਂ ਤੁਸੀਂ ਰੱਬ ਦੇ ਸਾਮ੍ਹਣੇ ਆ ਹੋਵੋਗੇ। '


ਵੀਡੀਓ ਤੇਜ਼ੀ ਨਾਲ ਹੋ ਰਿਹਾ ਵਾਇਰਲ


ਮਹੱਤਵਪੂਰਣ ਗੱਲ ਇਹ ਹੈ ਕਿ, ਜਦੋਂ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੋਗਾਨ ਹੁਣ ਆਮ ਲੋਕਾਂ ਦੇ ਨਿਸ਼ਾਨੇ 'ਤੇ ਆ ਗਿਆ ਹੈ ਤੇ ਉਸ 'ਤੇ ਲੜਕੀਆਂ ਨੂੰ ਗਲਤ ਤਰੀਕੇ ਨਾਲ ਤੰਗ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ ਤੇ ਉਸ ਨੂੰ ਮੁਆਫੀ ਮੰਗਣ ਲਈ ਵੀ ਕਿਹਾ ਜਾ ਰਿਹਾ ਹੈ।


ਲੋਗਨ ਨੇ ਵੀ ਵੀਡੀਓ ਸ਼ੇਅਰ ਕਰ ਕੇ ਰੱਖਿਆ ਆਪਣਾ ਪੱਖ


ਲੋਗਾਨ ਨੇ 'ਆਪਣਾ ਪੱਖ' ਸਾਂਝਾ ਕਰਦੇ ਹੋਏ ਆਪਣਾ ਵੀਡੀਓ ਪੋਸਟ ਕੀਤਾ ਹੈ। ਉਸ ਨੇ ਕਿਹਾ, 'ਉਸ ਸਮੇਂ ਉੱਥੇ ਮੈਨੂੰ ਬਹੁਤ ਗੁੱਸਾ ਆਇਆ, ਅਤੇ ਮੈਨੂੰ ਪਵਿੱਤਰ ਆਤਮਾ ਦੁਆਰਾ ਹਿੰਮਤ ਦਿੱਤੀ ਗਈ ਕਿ ਜਾ ਕੇ ਇਨ੍ਹਾਂ ਔਰਤਾਂ ਦਾ ਸਾਮ੍ਹਣਾ ਕਰਾਂ। ਨੌਜਵਾਨਾਂ ਨੂੰ ਕੱਚੀ ਉਮਰੇ ਅਜਿਹੇ ਕੱਪੜੇ ਨਹੀਂ ਪਹਿਨਣੇ ਚਾਹੀਦੇ।


ਲੋਗਾਨ ਨੇ ਮੁਆਫੀ ਮੰਗਣ ਤੋਂ ਕੀਤਾ ਇਨਕਾਰ


ਲੋਗਾਨ ਅੱਗੇ ਕਹਿੰਦਾ ਹੈ, 'ਮੈਂ ਮੁਆਫੀ ਨਹੀਂ ਮੰਗਾਂਗਾ, ਮੈਂ ਸੱਚ ਦੇ ਨਾਲ ਖੜ੍ਹਾ ਹੋਵਾਂਗਾ, ਮੈਂ ਰੱਬ ਦੇ ਵਚਨ ਦੇ ਨਾਲ ਖੜ੍ਹਾ ਰਹਾਂਗਾ।' ਉਸ ਨੇ ਅੱਗੇ ਕਿਹਾ,"ਸਾਡਾ ਸਮਾਜ ਨੈਤਿਕਤਾ, ਅਸ਼ਲੀਲਤਾ ਅਤੇ ਵਾਸਨਾ ਦੇ ਅਜਿਹੇ ਨਿਘਾਰ ’ਤੇ ਹੈ।" ਲੋਗਾਨ ਦੀ ਇਸ ਟਿੱਪਣੀ ਉੱਤੇ ਵੀ ਹੁਣ ਆਮ ਲੋਕਾਂ ਦੀਆਂ ਟਿੱਪਣੀਆਂ ਦਾ ਹੜ੍ਹ ਜਿਹਾ ਆ ਗਿਆ ਹੈ।


ਇਹ ਵੀ ਪੜ੍ਹੋ: Punjab Weather: ਅਗਲੇ 2-3 ਦਿਨ ਪੰਜਾਬ ਸਣੇ ਇਨ੍ਹਾਂ ਰਾਜਾਂ ’ਚ ਪਵੇਗਾ ਭਾਰੀ ਮੀਂਹ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904