Sonia Mann News: ਪੰਜਾਬੀ ਮਾਡਲ ਤੇ ਅਦਾਕਾਰਾ ਸੋਨੀਆ ਮਾਨ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਇਸ ਦੇ ਨਾਲ ਨਾਲ ਉਹ ਪੰਥਕ ਕਾਰਜਾਂ ਵਿੱਚ ਵੀ ਵਧ ਚੜ੍ਹ ਕੇ ਹਿੱਸਾ ਲੈਂਦੀ ਹੈ। ਇੰਨੀਂ ਦਿਨੀਂ ਸੋਨੀਆ ਕੌਮੀ ਇਨਸਾਫ ਮੋਰਚੇ ਦਾ ਹਿੱਸਾ ਬਣੀ ਹੋਈ ਹੈ। ਇਸ ਦੇ ਤਹਿਤ ਅਦਾਕਾਰਾ ਅੰਮ੍ਰਿਤਸਰ 'ਚ ਸੀ। ਇੱਥੋਂ ਉਸ ਨੇ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਕਾਫਲੇ ਨੂੰ ਮੋਹਾਲੀ ਲਈ ਰਵਾਨਾ ਕੀਤਾ। 


ਇਹ ਵੀ ਪੜ੍ਹੋ: ਗਾਇਕ ਕਾਕਾ ਨੇ ਕਿਉਂ ਕਿਹਾ 'ਕੈਨੇਡਾ, ਅਮਰੀਕਾ, ਦੁਬਈ ਮੈਨੂੰ ਮੇਰੀ ਤੁੱਛ ਔਕਾਤ ਦੱਸਦੇ ਰਹਿੰਦੇ ਨੇ', ਦੇਖੋ ਵੀਡੀਓ






ਦੱਸ ਦਈਏ ਕਿ ਕੌਮੀ ਇਨਸਾਫ ਮੋਰਚੇ ਦਾ ਮਕਸਦ ਬੰਦੀ ਸਿੰਘਾਂ ਦੀ ਰਿਹਾਈ ਕਰਾਉਣਾ ਹੈ। ਇਸ ਦੇ ਲਈ ਪੂਰੇ ਪੰਜਾਬ 'ਚ ਮੋਰਚਾ ਕੱਢਿਆ ਜਾਰੀ ਹੈ। ਸੋਨੀਆ ਮਾਨ ਇਸ ਕਾਫਲੇ ਦੀ ਅਗਵਾਈ ਕਰ ਰਹੀ ਹੈ। ਉਸ ਦੀ ਅਗਵਾਈ ਵਿੱਚ ਹੀ ਇਹ ਕਾਫਲਾ ਅੰਮ੍ਰਿਤਸਰ ਤੋਂ ਮੋਹਾਲੀ ਰਵਾਨਾ ਹੋਇਆ, ਜਿਸ ਵਿੱਚ ਵੱਡੀ ਗਿਣਤੀ ਚ ਸੰਗਤਾਂ ਨੇ ਹਿੱਸਾ ਲਿਆ। 









ਕਾਬਿਲੇਗ਼ੌਰ ਹੈ ਕਿ ਸੋਨੀਆ ਮਾਨ ਪੰਜਾਬੀ ਇੰਡਸਟਰੀ ਦੀ ਜਾਣੀ ਮਾਣੀ ਅਦਾਕਾਰਾ ਤੇ ਮਾਡਲ ਹੈ। ਉਹ ਕਈ ਫਿਲਮਾਂ ਤੇ ਗਾਣਿਆਂ 'ਚ ਐਕਟਿੰਗ ਕਰ ਚੁੱਕੀ ਹੈ। ਉਹ ਕਿਸਾਨ ਅੰਦੋਲਨ ਦੌਰਾਨ ਸੁਰਖੀਆਂ 'ਚ ਆਈ ਸੀ। ਇੱਥੇ ਉਹ ਕਿਸਾਨਾਂ ਦੇ ਸਮਰਥਨ 'ਚ ਡਟ ਕੇ ਖੜੀ ਹੋਈ ਨਜ਼ਰ ਆਈ ਸੀ। ਇਸ ਤੋਂ ਇਲਾਵਾ ਸੋਨੀਆ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਪੰਜਾਬੀ ਫਿਲਮ 'ਹੈ ਕੋਈ ਹੋਰ' 'ਚ ਨਜ਼ਰ ਆਉਣ ਵਾਲੀ ਹੈ। ਉਹ ਇਸ ਫਿਲਮ 'ਚ ਪੰਜਾਬੀ ਮਾਡਲ ਤੇ ਅਦਾਕਾਰਾ ਗੈਵੀ ਚਾਹਲ ਨਾਲ ਰੋਮਾਂਸ ਕਰਦੇ ਨਜ਼ਰ ਆਉਣ ਵਾਲੀ ਹੈ।


ਇਹ ਵੀ ਪੜ੍ਹੋ: ਐਮੀ ਵਿਰਕ ਦੀ ਐਲਬਮ 'ਲੇਅਰਜ਼' ਦੇ ਪਹਿਲੇ ਗਾਣੇ 'ਸੌਲਿਡ' ਦਾ ਪੋਸਟਰ ਰਿਲੀਜ਼, ਅਲੱਗ ਅੰਦਾਜ਼ 'ਚ ਨਜ਼ਰ ਆਏ ਐਮੀ