Punjabi Singer Kaka Video: ਪੰਜਾਬੀ ਗਾਇਕ ਕਾਕਾ ਖੂਬ ਸੁਰਖੀਆਂ 'ਚ ਰਹਿੰਦਾ ਹੈ। ਉਸ ਦੇ ਗੀਤਾਂ ਤੋਂ ਜ਼ਿਆਦਾ ਚਰਚਾ ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੀ ਹੁੰਦੀ ਹੈ। ਉਹ ਆਪਣੀ ਪੋਸਟਾਂ ਕਰਕੇ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਪਰ ਗਾਇਕ ਕਾਕਾ ਨੂੰ ਮਸ਼ਹੂਰ ਹੋਣਾ ਜਾਂ ਸੁਰਖੀਆਂ 'ਚ ਬਣੇ ਰਹਿਣਾ ਜ਼ਰਾ ਵੀ ਪਸੰਦ ਨਹੀਂ ਹੈ। ਇਹ ਅਸੀਂ ਨਹੀਂ ਕਹਿ ਰਹੇ, ਇਹ ਖੁਦ ਕਾਕੇ ਨੇ ਕਿਹਾ ਹੈ।
ਇਹ ਵੀ ਪੜ੍ਹੋ: ਪੰਜਾਬੀ ਗਾਇਕ ਜੈਜ਼ੀ ਬੀ ਪਹੁੰਚੇ ਆਪਣੇ ਜੱਦੀ ਪਿੰਡ ਦੁਰਗਾਪੁਰ, ਸੋਸ਼ਲ ਮੀਡੀਆ 'ਤੇ ਵੀਡੀਓ ਕੀਤਾ ਸ਼ੇਅਰ
ਪੰਜਾਬੀ ਗਾਇਕ ਕਾਕਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ। ਇਹ ਵੀਡੀਓ ਸ਼ੇਅਰ ਹੁੰਦਿਆਂ ਹੀ ਚਰਚਾ ਦਾ ਵਿਸ਼ਾ ਬਣ ਗਈ। ਦਰਅਸਲ, ਇਹ ਵੀਡੀਓ ਵੀ ਕਾਕਾ ਦੀਆਂ ਦੂਜੀਆਂ ਵੀਡੀਓਜ਼ ਦੀ ਤਰ੍ਹਾਂ ਨੋਰਮਲ ਵੀਡੀਓ ਹੈ। ਇਸ ਵੀਡੀਓ 'ਚ ਕਾਕਾ ਪਹਾੜਾਂ 'ਤੇ ਘੁੰਮਦਾ ਨਜ਼ਰ ਆ ਰਿਹਾ ਹੈ।
ਇਸ ਵੀਡੀਓ ਦੀ ਕੈਪਸ਼ਨ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਕਾਕਾ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, 'ਜਦੋਂ ਦਾ ਮਸ਼ਹੂਰ ਹੋਇਆਂ ਉਦੋਂ ਤੋਂ ਕੱਲੇ ਰਹਿਣ ਦਾ ਮੌਕਾ ਬਹੁਤ ਘੱਟ ਮਿਲਦੈ, ਮੈਨੂੰ ਬਚਪਨ ਤੋਂ ਈ ਕੱਲੇ ਰਹਿਣ ਦਾ ਸ਼ੌਂਕ ਵੀ ਐ ਤੇ ਆਦਤ ਵੀ, ਮੈਨੂੰ ਭੀੜ ਵਿੱਚ ਤੁਰਨਾ ਸਿਰਫ਼ ਉਦੋਂ ਵਧੀਆ ਲਗਦੈ ਜਦੋਂ ਮੈਨੂੰ ਕੋਈ ਪਛਾਣੇ ਨਾ। ਕੈਨੇਡਾ, ਦੁਬਈ, ਰਸ਼ੀਆ, ਅਰਮੇਨੀਆ, ਕਾਜ਼ਾਖ਼ਸਤਾਨ ਵਰਗੇ ਮੁਲਕਾਂ ਦੀਆਂ ਸੜਕਾਂ, ਗਲ਼ੀਆਂ, ਸੁੰਨਸਾਨ ਰਸਤੇ, ਝੀਲਾਂ ਜਾਂ ਸਮੁੰਦਰਾਂ ਦੇ ਕਿਨਾਰੇ ਮੈਨੂੰ ਮੇਰੀ ਤੁੱਛ ਔਕਾਤ ਦੱਸਦੇ ਰਹਿੰਦੇ ਨੇ।'
ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਕਾਕਾ ਦਾ ਨਵਾਂ ਗੀਤ 'ਸੂਟ' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਲੋਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਇਹ ਗੀਤ ਕਈ ਦੇਸ਼ਾਂ ਵਿੱਚ ਟੌਪ 20 'ਚ ਟਰੈਂਡ ਕਰ ਰਿਹਾ ਹੈ। ਇਸ ਦੇ ਨਾਲ ਨਾਲ ਹੀ ਕਾਕਾ ਨੇ ਆਪਣੀ ਐਲਬਮ ਐਨਦਰ ਸਾਈਡ ਦਾ ਐਲਾਨ ਵੀ ਕਰ ਦਿੱਤਾ ਹੈ। ਇਹ ਐਲਬਮ ਜਲਦ ਰਿਲੀਜ਼ ਹੋ ਸਕਦੀ ਹੈ।
ਇਹ ਵੀ ਪੜ੍ਹੋ: ਐਮੀ ਵਿਰਕ ਦੀ ਐਲਬਮ 'ਲੇਅਰਜ਼' ਦੇ ਪਹਿਲੇ ਗਾਣੇ 'ਸੌਲਿਡ' ਦਾ ਪੋਸਟਰ ਰਿਲੀਜ਼, ਅਲੱਗ ਅੰਦਾਜ਼ 'ਚ ਨਜ਼ਰ ਆਏ ਐਮੀ