ਬਾਲੀਵੁੱਡ ਅਦਾਕਾਰਾ ਰਕੁਲਪ੍ਰੀਤ ਸਿੰਘ ਕੋਰੋਨਾ ਪੌਜ਼ੇਟਿਵ ਪਾਈ ਗਈ ਹੈ। ਰਕੁਲ ਨੇ ਇਸ ਬਾਰੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਕੋਰੋਨਾ ਟੈਸਟ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਇਸ ਦੇ ਨਾਲ ਰਕੁਲਪ੍ਰੀਤ ਸਿੰਘ ਨੇ ਸਾਰਿਆਂ ਨੂੰ ਅਪੀਲ ਵੀ ਕੀਤੀ ਹੈ ਕਿ ਉਸ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣਾ ਚਾਹੀਦਾ ਹੈ।


ਰਕੁਲਪ੍ਰੀਤ ਸਿੰਘ ਨੇ ਪੋਸਟ ਕੀਤਾ, "ਮੈਂ ਤੁਹਾਡੇ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਕੋਰੋਨਾ ਹੋ ਗਿਆ ਹੈ। ਮੈਂ ਆਪਣੇ ਆਪ ਨੂੰ ਕਵਾਰੰਟੀਨ ਕਰ ਦਿੱਤਾ ਹੈ। ਮੈਂ ਠੀਕ ਹਾਂ। ਮੈਂ ਆਰਾਮ ਕਰ ਰਹੀ ਹਾਂ ਤਾਂ ਜੋ ਸ਼ੂਟ 'ਤੇ ਵਾਪਸ ਆ ਸਕਾਂ। ਮੇਰੀ ਰਿਕੁਐਸਟ ਹੈ ਕਿ ਉਹ ਸਾਰੇ ਜੋ ਮੇਰੇ ਸੰਪਰਕ 'ਚ ਆਏ ਸੀ, ਆਪਣਾ ਟੈਸਟ ਕਰਵਾਉਣ।" ਜਿਵੇਂ ਹੀ ਰਕੂਲ ਨੇ ਇਸ ਦੀ ਪੋਸਟ ਪਾਈ, ਉਸ ਦੇ ਫੈਨਸ ਨੇ ਉਸ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ।



ਪ੍ਰਿਅੰਕਾ ਗਾਂਧੀ ਦੇ ਰਿਸ਼ਤੇਦਾਰ ਮਗਰੋਂ ਹੁਣ ਬਿੱਗ ਬੌਸ ਦੇ ਘਰ ਪਹੁੰਚੀ ਬੀਜੇਪੀ ਲੀਡਰ, ਟਿਕ-ਟੌਕ 'ਤੇ ਸੀ ਮਸ਼ਹੂਰ, ਵਿਵਾਦਾਂ ਨਾਲ ਰਿਸ਼ਤਾ

ਕੋਰੋਨਾ ਸੰਕਰਮਿਤ ਹੋਣ ਤੋਂ ਪਹਿਲਾਂ ਰਕੂਲ ਮਈ ਡੇ ਦੀ ਸ਼ੂਟਿੰਗ ਕਰ ਰਹੀ ਸੀ। ਫਿਲਮ 'ਚ ਉਸ ਨਾਲ ਅਜੈ ਦੇਵਗਨ, ਅਮਿਤਾਭ ਬੱਚਨ ਵੀ ਨਜ਼ਰ ਆਉਣਗੇ। ਫਿਲਮ 'ਚ ਉਸ ਦੀ ਭੂਮਿਕਾ ਇਕ ਪਾਇਲਟ ਦੀ ਹੈ। ਅਜੈ ਨੇ 11 ਦਸੰਬਰ ਤੋਂ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਉਹ ਇਸ ਫਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾ ਵੀ ਹਨ। ਫਿਲਮ ਅਜੈ ਦੇ ਪ੍ਰੋਡਕਸ਼ਨ ਹਾਊਸ 'ਅਜੈ ਦੇਵਗਨ ਐਫ ਫਿਲਮ' ਵਲੋਂ ਬਣਾਈ ਜਾ ਰਹੀ ਹੈ। ਇਹ ਫਿਲਮ 29 ਅਪ੍ਰੈਲ 2022 ਨੂੰ ਰਿਲੀਜ਼ ਹੋਵੇਗੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ