ਮੁੰਬਈ: ਪ੍ਰਸਿੱਧ ਲੇਖਕ ਜਾਵੇਦ ਅਖਤਰ ਵੱਲੋਂ ਦਰਜ ਕਰਵਾਏ ਗਏ ਮਾਣਹਾਨੀ ਦੇ ਕੇਸ ਵਿੱਚ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਅਦਾਲਤ ਨੇ ਕੰਗਨਾ ਖਿਲਾਫ ਮਾਣਹਾਨੀ ਦੇ ਕੇਸ ਵਿੱਚ ਪੇਸ਼ ਨਾ ਹੋਣ ਲਈ ਇਹ ਵਾਰੰਟ ਜਾਰੀ ਕੀਤਾ ਹੈ।
ਦਰਅਸਲ ਮੁੰਬਈ ਪੁਲਿਸ ਨੇ ਅਦਾਕਾਰਾ ਕੰਗਨਾ ਰਣੌਤ ਨੂੰ ਲੇਖਕ-ਗੀਤਕਾਰ ਜਾਵੇਦ ਅਖਤਰ ਵੱਲੋਂ ਦਾਇਰ ਕੀਤੇ ਮਾਣਹਾਨੀ ਦੇ ਕੇਸ ਵਿੱਚ ਬੁਲਾਇਆ ਸੀ ਪਰ ਕੰਗਣਾ ਪੇਸ਼ ਨਹੀਂ ਹੋਈ। ਇਸ ਕਾਰਨ ਕੰਗਨਾ ਖਿਲਾਫ ਇਹ ਸਖਤ ਕਾਰਵਾਈ ਕੀਤੀ ਗਈ।
ਜਾਵੇਦ ਅਖਤਰ ਨੇ ਕੰਗਨਾ ਦੀ ਪਿਛਲੇ ਸਾਲ ਨਵੰਬਰ ਵਿੱਚ ਇੱਕ ਇੰਟਰਵਿਉ ਦੌਰਾਨ ਉਸ ਵੱਲੋਂ ਬਦਨਾਮ ਕਰਨ ਤੇ ਬੇਬੁਨਿਆਦ ਟਿੱਪਣੀਆਂ ਕਰਨ ਲਈ ਸ਼ਿਕਾਇਤ ਦਰਜ ਕਰਵਾਈ ਸੀ। ਕੰਗਨਾ ਨੇ ਆਪਣੀ ਇੰਟਰਵਿਊ ਦੌਰਾਨ ਜਾਵੇਦ ਅਖਤਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਸੀ ਕਿ ਇਹ ਵੱਡੇ ਲੋਕ ਨੇ ਹਨ. ਇਨ੍ਹਾਂ ਨਾਲ ਉਲਝਣਾਂ ਨਹੀਂ ਚਾਹੀਦਾ।
ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਸੀ ਕਿ ਕੰਗਨਾ ਨੇ ਝੂਠਾ ਦਾਅਵਾ ਕੀਤਾ ਸੀ ਕਿ ਜਾਵੇਦ ਅਖਤਰ ਨੇ ਰਿਤਿਕ ਰੋਸ਼ਨ ਨਾਲ ਉਸ ਦੇ ਕਥਿਤ ਸਬੰਧਾਂ ਬਾਰੇ ਚੁੱਪ ਰਹਿਣ ਦੀ ਧਮਕੀ ਦਿੱਤੀ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਸ ਨਾਲ ਅਖਤਰ ਇਮੇਜ਼ ਖਰਾਬ ਹੋਈ ਹੈ। 17 ਜਨਵਰੀ ਨੂੰ ਅਦਾਲਤ ਨੇ ਇਸ ਕੇਸ ਦੀ ਜਾਂਚ ਰਿਪੋਰਟ ਪੇਸ਼ ਕਰਨ ਲਈ ਪੁਲਿਸ ਨੂੰ 1 ਫਰਵਰੀ ਤੱਕ ਦਾ ਸਮਾਂ ਦਿੱਤਾ ਸੀ।