Criminal Punjabi Film: ਪੰਜਾਬੀ ਸਿਨੇਮਾ ਦੀ ਪਹਿਲੀ ਕ੍ਰਾਈਮ ਥ੍ਰਿਲਰ ਫ਼ਿਲਮ `ਕ੍ਰਿਮੀਨਲ` 23 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੀ ਸਟਾਰ ਕਾਸਟ ਪੂਰੇ ਜੋਸ਼ ਤੇ ਜਨੂੰਨ ਦੇ ਨਾਲ ਫ਼ਿਲਮ ਦੇ ਪ੍ਰਚਾਰ `ਚ ਜੁੱਟੀ ਹੋਈ ਹੈ। ਇਸ ਫ਼ਿਲਮ `ਚ ਨੀਰੂ ਬਾਜਵਾ, ਧੀਰਜ ਕੁਮਾਰ ਤੇ ਪ੍ਰਿੰਸ ਕੰਵਲਜੀਤ ਸਿੰਘ ਦੇ ਨਾਲ ਰਘਵੀਰ ਬੋਲੀ ਮੁੱਖ ਭੂਮਿਕਾਵਾਂ `ਚ ਨਜ਼ਰ ਆ ਰਹੇ ਹਨ। ਫ਼ਿਲਮ ਦਾ ਟਰੇਲਰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ।
ਫ਼ਿਲਮ ਦੇ ਹੀਰੋ ਧੀਰਜ ਕੁਮਾਰ ਲਾਈਮਲਾਈਟ `ਚ ਬਣੇ ਹੋਏ ਹਨ। ਵੈਸੇ ਤਾਂ ਉਨ੍ਹਾਂ ਦੀ ਪਹਿਲੀ ਫ਼ਿਲਮ `ਰੁਪਿੰਦਰ ਗਾਂਧੀ (2015)` ਸੀ। ਉਸ ਤੋਂ ਬਾਅਦ 2022 `ਚ ਉਨ੍ਹਾਂ ਨੂੰ `ਕ੍ਰਿਮੀਨਲ` ਫ਼ਿਲਮ `ਚ ਮੁੱਖ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ। ਇਸ `ਤੇ ਧੀਰਜ ਕੁਮਾਰ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ।
ਧੀਰਜ ਕੁਮਾਰ ਦੇ ਇੱਕ ਫ਼ੈਨ ਨੇ ਉਨ੍ਹਾਂ ਕੋਲੋਂ ਪੁੱਛਿਆ ਕਿ ਗਿੱਪੀ ਗਰੇਵਾਲ ਦੀ ਕਿਹੜੀ ਗੱਲ ਉਨ੍ਹਾਂ ਨੂੰ ਪ੍ਰੇਰਿਤ ਕਰਦੀ ਹੈ? ਇਸ ਤੇ ਐਕਟਰ ਤੇ ਕਿਹਾ, "ਨਵੇਂ ਟੈਲੇਂਟ ਤੇ ਵਿਸ਼ਵਾਸ ਕਰਨਾ, ਗਿੱਪੀ ਗਰੇਵਾਲ ਭਾਜੀ ਹਮੇਸ਼ਾ ਕਰਦੇ ਆ।" ਧੀਰਜ ਕੁਮਾਰ ਦੇ ਇਸ ਜਵਾਬ ਨੂੰ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਤੇ ਪੋਸਟ ਕੀਤਾ।
ਦਸ ਦਈਏ ਕਿ ਕ੍ਰਿਮੀਨਲ ਫ਼ਿਲਮ ਦਾ ਦਰਸ਼ਕ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫ਼ਿਲਮ `ਚ ਨੀਰੂ ਬਾਜਵਾ ਤੇ ਧੀਰਜ ਕੁਮਾਰ ਦੇ ਨਾਲ ਪਿੰਸ ਕੰਵਲਜੀਤ ਸਿੰਘ ਤੇ ਰਘਵੀਰ ਬੋਲੀ ਵੀ ਮੁੱਖ ਕਿਰਦਾਰਾਂ `ਚ ਨਜ਼ਰ ਆ ਰਹੇ ਹਨ। ਇਹ ਇੱਕ ਕ੍ਰਾਈਮ ਡਰਾਮਾ ਹੈ। ਜੋ ਕਿ 23 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਪੰਜਾਬੀ ਸਿਨੇਮਾ ਦੀ ਪਹਿਲੀ ਕ੍ਰਾਈਮ ਥ੍ਰਿਲਰ ਕਹੀ ਜਾ ਸਕਦੀ ਹੈ।