ਚੰਡੀਗੜ੍ਹ: ਕੋਰੋਨਾਵਾਇਰਸ ਦੇ ਚੱਲਦਿਆਂ ਹਰ ਪਾਸੇ ਨਾਜ਼ੁਕ ਹਾਲਾਤ ਬਣੇ ਹੋਏ ਹਨ। ਅਜਿਹੇ ‘ਚ ਹਰ ਬੌਲੀਵੁੱਡ ਤੇ ਪੌਲੀਵੁੱਡ ਦੇ ਸਿਤਾਰੇ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ ਤੇ ਹਰ ਕੋਈ ਆਪੋ-ਆਪਣਾ ਯੋਗਦਾਨ ਦੇ ਰਿਹਾ ਹੈ। ਇਸ ਦੇ ਚੱਲਦਿਆਂ ਜਿੱਥੇ ਇੱਕ ਪਾਸੇ ਕੋਰੋਨਾ ਕਰਕੇ ਲੌਕਡਾਊਨ ‘ਚ ਪ੍ਰੇਸ਼ਾਨ ਇੱਕ ਮਹਿਲਾ ਨੇ ਸੋਸ਼ਲ ਮੀਡੀਆ 'ਤੇ ਮਦਦ ਮੰਗੀ।
ਦੱਸ ਦਈਏ ਕਿ ਅਫਸਾਨਾ ਬੇਗਮ ਨਾਂ ਦੀ ਮਹਿਲਾ ਨੇ ਸੋਸ਼ਲ ਮੀਡੀਆ ‘ਤੇ ਹੱਡਬੀਤੀ ਦੱਸੀ। ਇਸ ਤੋਂ ਬਾਅਦ ਪੰਜਾਬੀ-ਬਾਲੀਵੁੱਡ ਸਿੰਗਰ ਗੁਰੂ ਰੰਧਾਵਾ ਨੇ ਉਸ ਦੀ ਮਦਦ ਕਰਨ ਦਾ ਵਾਅਦਾ ਕੀਤਾ। ਜੀ ਹਾਂ, ਗੁਰੂ ਨੇ ਮਹਿਲਾ ਨੂੰ ਮਹੀਨੇ ਦਾ ਰਾਸ਼ਨ ‘ਤੇ ਖਾਣਾ ਦੇਣ ਦਾ ਐਲਾਨ ਕੀਤਾ ਹੈ।
ਇਸ ਦੇ ਨਾਲ ਹੀ ਦੂਜੇ ਪਾਸੇ ਪੰਜਾਬੀ ਗਾਇਕ ਤੇ ਰਾਈਟਰ ਬੱਬੂ ਮਾਨ ਨੇ ਆਪਣੇ ਗੀਤ ਰਾਹੀਂ ਸਭ ਨੂੰ ਖਾਸ ਸੁਨੇਹਾ ਦਿੱਤਾ ਹੈ। ਇਸ ਦੇ ਨਾਲ ਹੀ ਹਰਭਜਨ ਮਾਨ ਨੇ ਵੀ ਕੋਰੋਨਾ ਤੋਂ ਸਾਵਧਾਨੀਆਂ ਅਪਣਾਉਣ ਨੂੰ ਕਿਹਾ ਹੈ।
ਕੋਰੋਨਾਵਾਇਰਸ ਦੇ ਚੱਲਦਿਆਂ ਹਰ ਪਾਸੇ ਨਾਜ਼ੁਕ ਹਾਲਾਤ, ਕਿਸੇ ਲਈ ਮਸੀਹਾ ਬਣੇ ਗੁਰੂ ਰੰਧਾਵਾ ਤੇ ਬੱਬੂ ਮਾਨ ਨੇ ਦਿੱਤਾ ਖਾਸ ਪੈਗਾਮ
ਏਬੀਪੀ ਸਾਂਝਾ
Updated at:
05 Apr 2020 04:57 PM (IST)
ਕੋਰੋਨਾਵਾਇਰਸ ਦੇ ਚੱਲਦਿਆਂ ਹਰ ਪਾਸੇ ਨਾਜ਼ੁਕ ਹਾਲਾਤ ਬਣੇ ਹੋਏ ਹਨ। ਅਜਿਹੇ ‘ਚ ਹਰ ਬੌਲੀਵੁੱਡ ਤੇ ਪੌਲੀਵੁੱਡ ਦੇ ਸਿਤਾਰੇ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ।
- - - - - - - - - Advertisement - - - - - - - - -