ਨਾਨਾ-ਤਨੂੰ ਵਿਵਾਦ ‘ਚ ਨਵਾਂ ਮੋੜ, ਦਰਜ ਹੋਣਗੇ ਡੇਜ਼ੀ ਸ਼ਾਹ ਦੇ ਬਿਆਨ
ਏਬੀਪੀ ਸਾਂਝਾ | 28 Nov 2018 01:53 PM (IST)
ਮੁੰਬਈ: ਬਾਲੀਵੁੱਡ ਫ਼ਿਲਮ ਇੰਡਸਟਰੀ ‘ਚ ਮੀਟੂ ਮੂਵਮੈਂਟ ਦੀ ਸ਼ੁਰੂਆਤ ਕਰਨ ਵਾਲੀ ਐਕਟਰਸ ਤਨੂੰਸ਼੍ਰੀ ਦੱਤਾ ਲਗਾਤਾਰ ਆਪਣੀ ਲੜਾਈ ਲੜ ਰਹੀ ਹੈ, ਜਿਸ ਲਈ ਉਸ ਦੀ ਖੂਬ ਤਾਰੀਫ ਹੋ ਰਹੀ ਹੈ। ਤਨੂੰਸ਼੍ਰੀ ਦੱਤਾ ਬਾਲੀਵੁੱਡ ਦੀ ਫੇਮਸ ਐਕਟਰਸ ਹੈ, ਜਿਸ ਨੇ ਨਾਨਾ ‘ਤੇ ਗਲਤ ਤਰੀਕੇ ਨਾਲ ਛੁਹਣ ਦਾ ਇਲਜ਼ਾਮ ਲਾਏ ਸੀ। ਇਸ ਤੋਂ ਬਾਅਦ ਮੁੰਬਈ ਪੁਲਿਸ ਦਿਨ ਰਾਤ ਇਸ ਮਾਮਲੇ ਨੂੰ ਸੁਲਝਾਉਣ ‘ਚ ਲੱਗੀ ਹੋਈ ਹੈ। ਹੁਣ ਇਸ ਮਾਮਲੇ ‘ਚ ਨਵਾਂ ਮੋੜ ਸਾਹਮਣੇ ਆਇਆ ਹੈ। ਤਾਜ਼ਾ ਜਾਣਕਾਰੀ ਦੀ ਗੱਲ ਕਰੀਏ ਤਾਂ ਮੁੰਬਈ ਪੁਲਿਸ ਨੇ ਐਕਟਰਸ ਡੇਜ਼ੀ ਸ਼ਾਹ ਨੂੰ ਆਪਣਾ ਬਿਆਨ ਦਰਜ ਕਰਨ ਦੇ ਆਦੇਸ਼ ਦਿੱਤੇ ਹਨ। ਏਐਨਆਈ ਨੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ ਹੈ ਕਿਉਂਕਿ 2008 ‘ਚ ਹੋਏ ਇਸ ਮਾਮਲੇ ਸਮੇਂ ਡੇਜ਼ੀ ਸ਼ਾਹ ਫ਼ਿਲਮ ‘ਹੌਰਨ ਓਕੇ ਪਲੀਜ਼’ ਦੇ ਸੈੱਟ ‘ਤੇ ਮੌਜੂਦ ਸੀ।