ਸਲੋਵੇਨੀਆ: ਨੈਟੋ 'ਚ ਸ਼ਾਮਲ ਸਲੋਵੇਨੀਆ ਇੱਕਲੌਤਾ ਅਜਿਹਾ ਦੇਸ਼ ਬਣ ਗਿਆ ਜਿਸਨੇ ਇੱਕ ਮਹਿਲਾ ਨੂੰ ਦੇਸ਼ ਦੇ ਸੈਨਾ ਪ੍ਰਮੁੱਖ ਦੇ ਰੂਪ ਚ ਨਿਯੁਕਤ ਕੀਤਾ ਗਿਆ। 55 ਸਾਲਾ ਮੇਜਰ ਜਨਰਲ ਏਲੇਂਕਾ ਏਮਰਨਕ ਨੇ ਸੈਨਾ ਮੁਖੀ ਤੇ ਤੌਰ ਤੇ ਬੁੱਧਵਾਰ ਅਹੁਦਾ ਸੰਭਾਲਨ ਜਾ ਰਹੀ ਹੈ। ਉਹ ਮੇਜਰ ਜਨਰਲ ਅਲਾਨ ਗੇਡਰ ਦੀ ਥਾਂ ਲੈਣਗੇ ਜੋ ਇਸ ਸਾਲ ਫਰਵਰੀ ਚ ਸੈਨਾ ਮੁਖੀ ਦੇ ਅਹੁਦੇ ਤੇ ਤਾਇਨਾਤ ਹੋਏ ਸਨ। ਏਲੇਂਕਾ ਸਾਬਕਾ ਫੌਜ ਕਮਾਂਡਰ ਹੈ ਤੇ ਉਨ੍ਹਾਂ ਦੇਸ਼ ਦੇ ਯੁਗੋਸਲਾਵੀਆ ਤੋਂ ਆਜ਼ਾਦੀ ਹਾਸਲ ਕਰਨ ਤੋਂ ਬਾਅਦ 1991 ਚ ਆਪਣੇ ਫੌਜ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਫਿਲਹਾਲ ਏਲੇਂਕਾ ਫੌਜ ਦੀ ਉੱਪ ਮੁਖੀ ਦੇ ਰੂਪ ਚ ਕੰਮ ਕਰ ਰਹੇ ਹਨ। ਰਾਸ਼ਟਰਪਤੀ ਬੌਰੂਟ ਪਾਖੋਰ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਫੌਜ ਮੁਖੀ ਦੇ ਰੂਪ ਚ ਅਲੇਂਕਾ ਫੌਜ ਦਾ ਪ੍ਰਦਰਸ਼ਨ ਬਿਹਤਰ ਕਰਨ ਲਈ ਕੰਮ ਕਰੇਗੀ।