Dancer Simar Sandhu Case Update: ਕੁੱਝ ਦਿਨ ਪਹਿਲਾਂ ਸਮਰਾਲਾ ਤੋਂ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਵਿਆਹ ਦੇ ਫੰਕਸ਼ਨ 'ਚ ਨੱਚਣ ਆਈ ਇੱਕ ਡਾਂਸਰ ਨਾਲ ਸ਼ਖਰ ਨੇ ਬਦਤਮੀਜ਼ੀ ਕੀਤੀ ਸੀ। ਉਸ ਨੇ ਡਾਂਸਰ ਸਿਮਰ ਸੰਧੂ ;ਤੇ ਗਲਾਸ ਮਾਰਿਆ ਸੀ, ਜਿਸ ਤੋਂ ਬਾਅਦ ਇਹ ਵੀਡੀਓ ਜ਼ਬਰਦਸਤ ਵਾਇਰਲ ਹੋਈ ਸੀ। ਇਸ ਤੋਂ ਬਾਅਦ ਡਾਂਸਰ ਨੇ ਪੁਲਿਸ ਕੋਲ ਸ਼ਿਕਾਇਤ ਵੀ ਕੀਤੀ ਸੀ। ਹੁਣ ਇਸ ਮਾਮਲੇ 'ਚ ਨਵੀਂ ਅਪਡੇਟ ਸਾਹਮਣੇ ਆਈ ਹੈ।   


ਇਹ ਵੀ ਪੜ੍ਹੋ: ਸਾਊਥ ਸਟਾਰ ਅੱਲੂ ਅਰਜੁਨ ਨਾਲ ਮਿਲ ਕੇ ਧਮਾਕਾ ਕਰਨਗੇ ਗਿੱਪੀ ਗਰੇਵਾਲ, ਪੰਜਾਬੀ ਸਿੰਗਰ ਦੀ ਪੋਸਟ ਤੋਂ ਮਿਲਿਆ ਹਿੰਟ


ਸਿਮਰ ਸੰਧੂ ਅੱਜ ਯਾਨਿ 9 ਅਪ੍ਰੈਲ ਨੂੰ ਸਮਰਾਲਾ ਥਾਣੇ ਪਹੁੰਚੀ ਸੀ, ਜਿੱਥੇ ਗਲਾਸ ਮਾਰਨ ਵਾਲੇ ਮੁਲਜ਼ਮ ਰਵਿੰਦਰ ਸਿੰਘ ਤੇ ਸੰਧੂ ਵਿਚਾਲੇ ਸਮਝੋਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਗੱਲ 'ਤੇ ਡਾਂਸਰ ਕਾਫੀ ਭੜਕੀ ਨਜ਼ਰ ਆਈ। ਉਸ ਨੇ ਮੀਡੀਆ ਸਾਹਮਣੇ ਆਪਣੇ ਬਿਆਨ ਵਿੱਚ ਕਿਹਾ, 'ਉਸ 'ਤੇ ਗਲਾਸ ਸੁੱਟਣ ਵਾਲਾ ਮੁਲਜ਼ਮ ਮੀਡੀਆ ਸਾਹਮਣੇ ਆ ਕੇ ਉਸ ਕੋਲੋਂ ਮੁਆਫੀ ਮੰਗਣ ਲਈ ਤਿਆਰ ਨਹੀਂ ਹੈ। ਜਦੋਂ ਤੱਕ ਉਹ ਸਮਾਜ ਦੇ ਸਾਹਮਣੇ ਆ ਕੇ ਮੁਆਫੀ ਨਹੀਂ ਮੰਗੇਗਾ, ਉਹ ਉਸ ਨੂੰ ਮੁਆਫ ਨਹੀਂ ਕਰੇਗੀ।' ਉਸ ਨੇ ਇਹ ਵੀ ਕਿਹਾ ਕਿ ਜਦੋਂ ਉਸ ਨੇ ਮੇਰੇ 'ਤੇ ਸਭ ਦੇ ਸਾਹਮਣੇ ਗਲਾਸ ਸੁੱਟਿਆ, ਉਦੋਂ ਉਸ ਨੂੰ ਸ਼ਰਮ ਨਹੀਂ ਆਈ ਤਾਂ ਸਭ ਦੇ ਸਾਹਮਣੇ ਮੁਆਫੀ ਮੰਗਣ ਲੱਗੇ ਉਸ ਨੂੰ ਸ਼ਰਮ ਕਿਉਂ ਆ ਰਹੀ ਹੈ। ਉਸ ਨੇ ਕਿਹਾ ਕਿ ਕਿਸੇ ਤੋਂ ਮੁਆਫੀ ਮੰਗਣ ਨਾਲ ਉਹ ਛੋਟਾ ਨਹੀਂ ਹੋ ਜਾਵੇਗਾ।             


ਕਾਬਿਲੇਗ਼ੌਰ ਹੈ ਕਿ ਡਾਂਸਰ ਸਿਮਰ ਸੰਧੂ 'ਤੇ ਤਕਰੀਬਨ 4 ਦਿਨ ਪਹਿਲਾਂ ਸਮਰਾਲਾ 'ਚ ਵਿਆਹ ਦੇ ਫੰਕਸ਼ਨ 'ਚ ਗਲਾਸ ਸੁੱਟਿਆ ਗਿਆ ਸੀ। ਇਸੇ ਮਾਮਲੇ 'ਚ ਅੱਜ ਸਮਰਾਲੇ ਥਾਣੇ ;ਚ ਦੋਵੇਂ ਧਿਰਾਂ ਨੂੰ ਸਮਝੋਤੇ ਲਈ ਬੁਲਾਇਆ ਗਿਆ ਸੀ, ਦੋਵਾਂ ਧਿਰਾਂ ਵਿਚਾਲੇ ਇਹ ਮੀਟਿੰਗ ਬੇਸਿੱਟਾ ਰਹੀ। ਹੁਣ ਦੇਖਣਾ ਇਹ ਹੈ ਕਿ ਇਸ ਮਾਮਲੇ 'ਚ ਅਗਲਾ ਮੋੜ ਕੀ ਆਉਂਦਾ ਹੈ।           


ਇਹ ਵੀ ਪੜ੍ਹੋ: ਸ਼ੇਰਾ ਨਹੀਂ ਬਲਕਿ ਸ਼ਾਹਰੁਖ ਦਾ ਬੌਡੀਗਾਰਡ ਹੈ ਸਭ ਤੋਂ ਮਹਿੰਗਾ, ਕਰੋੜਾਂ 'ਚ ਕਰਦਾ ਕਮਾਈ, ਮਹੀਨੇ ਦੀ ਤਨਖਾਹ ਸੁਣ ਉੱਡ ਜਾਣਗੇ ਹੋਸ਼