Suhani Bhatnagar Death: ਫਿਲਮ ਇੰਡਸਟਰੀ ਤੋਂ ਬਹੁਤ ਹੀ ਦੁਖਦਾਈ ਖਬਰ ਆ ਰਹੀ ਹੈ। ਦਰਅਸਲ 2016 'ਚ ਆਈ ਫਿਲਮ 'ਦੰਗਲ' 'ਚ ਆਮਿਰ ਖਾਨ ਦੀ ਛੋਟੀ ਬੇਟੀ ਜੂਨੀਅਰ ਬਬੀਤਾ ਫੋਗਾਟ ਦਾ ਕਿਰਦਾਰ ਨਿਭਾਉਣ ਵਾਲੀ ਸੁਹਾਨੀ ਭਟਨਾਗਰ ਦਾ ਦਿਹਾਂਤ ਹੋ ਗਿਆ ਹੈ। ਉਹ 19 ਸਾਲਾਂ ਦੀ ਸੀ। ਇਸ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਹਰ ਕੋਈ ਸੁਹਾਨੀ ਦੇ ਇਸ ਦੁਨੀਆ ਨੂੰ ਅਚਾਨਕ ਅਲਵਿਦਾ ਕਹਿਣ 'ਤੇ ਦੁੱਖ ਪ੍ਰਗਟ ਕਰ ਰਿਹਾ ਹੈ।


ਇਹ ਵੀ ਪੜ੍ਹੋ: ਤਲਾਕ ਤੋਂ ਬਾਅਦ ਸਿਆਸਤ ਦੇ ਮੈਦਾਨ 'ਚ ਉੱਤਰੇਗੀ ਈਸ਼ਾ ਦਿਓਲ, ਲੜ ਸਕਦੀ ਹੈ ਲੋਕਸਭਾ ਚੋਣਾਂ, ਮਾਂ ਹੇਮਾ ਨੇ ਦਿੱਤਾ ਹਿੰਟ


ਕਿਵੇਂ ਹੋਈ ਸੁਹਾਨੀ ਭਟਨਾਗਰ ਦੀ ਮੌਤ ?
ਸੁਹਾਨੀ ਭਟਨਾਗਰ ਦੀ ਮੌਤ ਦੀ ਵਜ੍ਹਾ ਉਸ ਦੀ ਪੂਰੀ ਬੌਡੀ 'ਚ ਫਲੂਡ ਯਾਨਿ ਤਰਲ ਜਮਾਂ ਹੋਣਾ ਦੱਸਿਆ ਜਾ ਰਿਹਾ ਹੈ। ਕੁੱਝ ਸਮਾਂ ਪਹਿਲਾਂ ਸੁਹਾਨੀ ਦਾ ਐਕਸੀਡੈਂਟ ਹੋ ਗਿਆ ਸੀ, ਜਿਸ ਕਰਕੇ ਉਸ ਦੇ ਪੈਰ 'ਚ ਫਰੈਕਚਰ ਆ ਗਿਆ ਸੀ। ਇਲਾਜ ਦੌਰਾਨ ਉਸ ਨੇ ਜੋ ਦਵਾਈਆਂ ਲਈਆਂ, ਉਸ ਦਾ ਉਸ ਦੇ ਸਰੀਰ 'ਤੇ ਸਾਈਡ ਇਫੈਕਟ ਹੋਇਆ ਅਤੇ ਹੌਲੀ ਹੌਲੀ ਸਰੀਰ 'ਚ ਫਲੂਡ ਜਮਾਂ ਹੋਣ ਲੱਗਾ। ਉਹ ਲੰਬੇ ਸਮੇਂ ਤੋਂ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਾਖਲ ਸੀ। ਅੱਜ ਸੁਹਾਨੀ ਦਾ ਅੰਤਿਮ ਸੰਸਕਾਰ ਫਰੀਦਾਬਾਦ ਦੇ ਸੈਕਟਰ-15 ਸਥਿਤ ਅਜਰੌਂਦਾ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।


ਕੌਣ ਸੀ ਸੁਹਾਨੀ ਭਟਨਾਗਰ?
ਸੁਹਾਨੀ ਭਟਨਾਗਰ ਬਾਲੀਵੁਡ ਦੀ ਮਸ਼ਹੂਰ ਬਾਲ ਕਲਾਕਾਰ ਸੀ। ਉਸਨੇ ਆਮਿਰ ਖਾਨ ਸਟਾਰਰ ਬਲਾਕਬਸਟਰ ਫਿਲਮ "ਦੰਗਲ" (2016) ਵਿੱਚ ਬਬੀਤਾ ਫੋਗਾਟ ਦੇ ਜੂਨੀਅਰ ਰੂਪ ਵਿੱਚ ਉਸਦੀ ਭੂਮਿਕਾ ਲਈ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ। ਫਿਲਮ 'ਚ ਉਨ੍ਹਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ ਸੀ। ਉਸਨੇ ਕਈ ਟੈਲੀਵਿਜ਼ਨ ਵਿਗਿਆਪਨਾਂ ਵਿੱਚ ਵੀ ਕੰਮ ਕੀਤਾ।






ਐਕਟਿੰਗ ਤੋਂ ਪਹਿਲਾਂ ਪੂਰੀ ਕਰਨਾ ਚਾਹੁੰਦੀ ਸੀ ਪੜ੍ਹਾਈ
ਦੰਗਲ ਤੋਂ ਬਾਅਦ ਸੁਹਾਨੀ ਨੂੰ ਕਈ ਫਿਲਮਾਂ ਦੇ ਆਫਰ ਮਿਲੇ, ਪਰ ਉਨ੍ਹਾਂ ਨੇ ਐਕਟਿੰਗ ਤੋਂ ਬ੍ਰੇਕ ਲੈਣ ਦਾ ਫੈਸਲਾ ਕੀਤਾ। ਉਹ ਆਪਣੀ ਪੜ੍ਹਾਈ 'ਤੇ ਧਿਆਨ ਦੇਣਾ ਚਾਹੁੰਦੀ ਸੀ। ਕਈ ਇੰਟਰਵਿਊਜ਼ 'ਚ ਸੁਹਾਨੀ ਨੇ ਦੱਸਿਆ ਸੀ ਕਿ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਫਿਲਮ ਇੰਡਸਟਰੀ 'ਚ ਵਾਪਸੀ ਦੀ ਯੋਜਨਾ ਬਣਾਈ ਸੀ।


ਸੋਸ਼ਲ ਮੀਡੀਆ 'ਤੇ ਪੋਸਟ ਕਰਦੀ ਸੀ ਆਪਣੀਆਂ ਤਸਵੀਰਾਂ
ਸੁਹਾਨੀ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਸੀ। ਹਾਲਾਂਕਿ, ਉਸਦੀ ਆਖਰੀ ਪੋਸਟ ਨਵੰਬਰ 2021 ਦੀ ਸੀ। ਆਪਣੀ ਆਖਰੀ ਪੋਸਟ ਵਿੱਚ, ਉਸਨੇ ਕੁਝ ਸੈਲਫੀਜ਼ ਸਾਂਝੀਆਂ ਕੀਤੀਆਂ ਅਤੇ ਕੈਪਸ਼ਨ ਵਿੱਚ ਲਿਖਿਆ, "ਨਵੰਬਰ??"









ਦੰਗਲ ਦੇ ਪ੍ਰਮੋਸ਼ਨ ਦੌਰਾਨ ਕਈ ਸ਼ੇਅਰ ਕੀਤੀਆਂ ਸਨ ਤਸਵੀਰਾਂ
ਦੰਗਲ ਦੇ ਪ੍ਰਮੋਸ਼ਨ ਦੌਰਾਨ ਵੀ ਸੁਹਾਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਕਾਫੀ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਤਸਵੀਰ ਵਿੱਚ ਉਹ ਨਿਰਦੇਸ਼ਕ ਨਿਤੀਸ਼ ਤਿਵਾਰੀ ਅਤੇ ਅਦਾਕਾਰਾ ਸਾਨਿਆ ਮਲਹੋਤਰਾ ਅਤੇ ਫਾਤਿਮਾ ਸਨਾ ਸ਼ੇਖ ਨਾਲ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, "ਗੀਤਾ ਬਬੀਤਾ ਜੂਨੀਅਰ, ਬਬੀਤਾ ਅਤੇ ਨਿਰਦੇਸ਼ਕ।"


ਸੁਹਾਨੀ ਭਟਨਾਗਰ ਦੀ ਅਚਾਨਕ ਹੋਈ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਕਈ ਸੈਲੇਬਸ ਅਤੇ ਪ੍ਰਸ਼ੰਸਕ ਸੁਹਾਨੀ ਨੂੰ ਸ਼ਰਧਾਂਜਲੀ ਦੇ ਰਹੇ ਹਨ। ਆਮਿਰ ਖਾਨ ਪ੍ਰੋਡਕਸ਼ਨ ਹਾਊਸ ਨੇ ਵੀ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਸੁਹਾਨੀ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਪੋਸਟ 'ਚ ਮਰਹੂਮ ਸੁਹਾਨੀ ਦੀ ਮਾਂ ਪੂਜਾ ਦੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ ਗਈ ਹੈ ਅਤੇ ਇਹ ਵੀ ਲਿਖਿਆ ਗਿਆ ਹੈ ਕਿ ਸੁਹਾਨੀ ਹਮੇਸ਼ਾ ਸਾਡੇ ਦਿਲਾਂ 'ਚ ਸਟਾਰ ਰਹੇਗੀ। 




ਇਹ ਵੀ ਪੜ੍ਹੋ: ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਖੇਡਾਂ ਕਿਲਾ ਰਾਏਪੁਰ 'ਚ ਲਾਈਆਂ ਰੌਣਕਾਂ, ਵੀਡੀਓ ਸ਼ੇਅਰ ਕਰ ਕਹੀ ਇਹ ਗੱਲ