Amrit Maan At Khedan Qila Raipur: ਪੰਜਾਬੀ ਸਿੰਗਰ ਅੰਮ੍ਰਿਤ ਮਾਨ ਅਕਸਰ ਹੀ ਸੁਰਖੀਆਂ 'ਚ ਛਾਇਆ ਰਹਿੰਦਾ ਹੈ। ਉਸ ਦੀ ਹਾਲ ਹੀ 'ਚ ਈਪੀ 'ਐਲੀਟ' ਰਿਲੀਜ਼ ਹੋਈ ਸੀ। ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਦਰਮਿਆਨ ਅੰਮ੍ਰਿਤ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ 'ਚ ਹੈ।
ਦਰਅਸ਼ਲ, ਅੰਮ੍ਰਿਤ ਮਾਨ ਨੇ ਹਾਲ ਹੀ 'ਚ ਕਿਲਾ ਰਾਏਪੁਰ ਦੀਆਂ ਖੇਡਾਂ 'ਚ ਲਾਈਵ ਪਰਫਾਰਮ ਕੀਤਾ ਹੈ, ਜਿਸ ਦਾ ਵੀਡੀਓ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ। ਅੰਮ੍ਰਿਤ ਮਾਨ ਨੇ ਇਸ ਈਵੈਂਟ 'ਚ ਕਾਫੀ ਰੌਣਕਾਂ ਲਾਈਆਂ। ਉਸ ਦੀ ਲਾਈਵ ਪਰਫਾਰਮੈਂਸ ਨੂੰ ਦੇਖਣ ਲਈ ਕਾਫੀ ਭੀੜ ਇਕੱਠੀ ਹੋਈ ਸੀ। ਇਸ ਵੀਡੀਓ ਨੂੰ ਗਾਇਕ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ। ਵੀਡੀਓ ਨੂੰ ਸ਼ੇਅਰ ਕਰਦਿਆਂ ਉਸ ਨੇ ਕੈਪਸ਼ਨ ਲਿਖੀ, 'ਪੇਂਡੂ ਓਲੰਪਿਕਸ ਕਿਲਾ ਰਾਏਪੁਰ। ਭੰਗੜਾ ਪਾਇਆ ਦੱਬ ਕੇ ਰਾਤ'। ਇਸ ਵੀਡੀਓ ਦੇ ਨਾਲ ਉਸ ਨੇ ਦਿਲ ਵਾਲੀ ਇਮੋਜੀ ਵੀ ਬਣਾਈ। ਦੇਖੋ ਇਹ ਵੀਡੀਓ:
ਦੱਸ ਦਈਏ ਕਿ ਖੇਡਾਂ ਕਿਲਾ ਰਾਏਪੁਰ ਦਾ ਤਿੰਨ ਦਿਨ ਪਹਿਲਾਂ ਲੁਧਿਆਣਾ 'ਚ ਆਗਾਜ਼ ਹੋ ਚੁੱਕਿਆ ਹੈ। ਹੁਣ ਤੱਕ ਇਸ ਵਿੱਚ ਕਈ ਪੰਜਾਬੀ ਗਾਇਕ ਪਰਫਾਰਮ ਕਰ ਚੁੱਕੇ ਹਨ। ਇਹ ਖੇਡਾਂ 1932 ਤੋਂ ਕਰਵਾਈਆਂ ਜਾ ਰਹੀਆਂ ਹਨ, ਜੋ ਪੰਜਾਬ ਦੇ ਪੇਂਡੂ ਸੱਭਿਆਚਾਰ ਨੂੰ ਰੂਪਮਾਨ ਕਰਦੀਆਂ ਹਨ। ਜੇ ਗੱਲ ਕਰੀਏ ਕਿਲਾ ਰਾਏਪੁਰ ਦੀਆਂ ਖੇਡਾਂ ਵਿੱਚ ਮੁੱਖ ਮੁਕਾਬਲਿਆਂ ਵਿੱਚ ਕੁਸ਼ਤੀ, ਹਾਕੀ, ਦੌੜ, ਵੇਟ ਲਿਫਟਿੰਗ, ਰਵਾਇਤੀ ਮਾਰਸ਼ਲ ਆਰਟਸ, 'ਕਬੱਡੀ' ਘੋੜ ਸਵਾਰੀ ਅਤੇ ਰਵਾਇਤੀ ਪੰਜਾਬੀ ਲੜਾਈ ਦੀਆਂ ਤਕਨੀਕਾਂ ਵਰਗੀਆਂ ਖੇਡਾਂ ਕਰਵਾਈਆਂ ਗਈਆਂ।