Tulsi Leaves: ਸਾਨੂੰ ਜ਼ਿਆਦਾਤਰ ਲੋਕਾਂ ਦੇ ਘਰਾਂ 'ਚ ਤੁਲਸੀ ਦਾ ਬੂਟਾ ਦੇਖਣ ਨੂੰ ਮਿਲ ਜਾਂਦਾ ਹੈ। ਪਰ ਕਈ ਘਰਾਂ ਵਿੱਚ ਇਸ ਦੇ ਪੱਤੇ ਕਾਲੇ ਹੋਣ ਲੱਗ ਜਾਂਦੇ ਹਨ। ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਜੇਕਰ ਇਸ ਪੌਦੇ ਦੀ ਸਹੀ ਦੇਖਭਾਲ ਨਾ ਕੀਤੀ ਜਾਵੇ ਤਾਂ ਇਸ ਦੇ ਪੱਤੇ ਕਾਲੇ ਹੋ ਜਾਂਦੇ ਹਨ। ਦੱਸ ਦਈਏ ਕਿ ਸ਼ੁਰੂਆਤ ਵਿੱਚ ਕੁਝ ਪੱਤੇ ਕਾਲੇ ਹੁੰਦੇ ਹਨ ਪਰ ਹੌਲੀ-ਹੌਲੀ ਸਾਰਾ ਬੂਟਾ ਹੀ ਕਾਲਾ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਇਸ ਸਮੱਸਿਆ ਤੋਂ ਕਿਵੇਂ ਬਚ ਸਕਦੇ ਹੋ।


ਤੁਲਸੀ ਦੇ ਪੱਤੇ ਕਾਲੇ ਹੋਣ ਦਾ ਇੱਕ ਕਾਰਨ ਪੌਦਿਆਂ ਵਿੱਚ ਕੀੜਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਤੁਹਾਨੂੰ ਇਹ ਕੀੜੇ ਨਜ਼ਰ ਨਹੀਂ ਆਉਂਦੇ। ਕਿਉਂਕਿ ਇਹ ਮਿੱਟੀ ਵਿੱਚ ਵੀ ਮੌਜੂਦ ਹੋ ਸਕਦੇ ਹਨ, ਇਸ ਕਾਰਨ ਤੁਲਸੀ ਦੇ ਪੱਤੇ ਕਾਲੇ ਹੋ ਜਾਂਦੇ ਹਨ। ਪਹਿਲਾਂ ਹੇਠਲੇ ਪੱਤੇ ਕਾਲੇ ਹੋਣਗੇ। ਇਸ ਲਈ ਜੇਕਰ ਤੁਸੀਂ ਪੱਤਿਆਂ ਵਿੱਚ ਅਜਿਹਾ ਬਦਲਾਅ ਦੇਖਦੇ ਹੋ, ਤਾਂ ਘਰੇਲੂ ਕੀਟਨਾਸ਼ਕ ਤਿਆਰ ਕਰੋ ਅਤੇ ਪੌਦੇ 'ਤੇ ਲਗਾਓ। ਇਹ ਕੀੜੇ ਸਮੇਂ ਦੇ ਨਾਲ ਮਰ ਜਾਣਗੇ। ਇਸ ਤੋਂ ਬਾਅਦ ਪੌਦਿਆਂ ਤੋਂ ਕਾਲੇ ਪੱਤਿਆਂ ਨੂੰ ਹਟਾ ਦਿਓ।


ਇਹ ਵੀ ਪੜ੍ਹੋ: Election 2024: ਕਾਂਗਰਸ ਦੇ ਸਾਰੇ ਖਾਤੇ ਫ੍ਰੀਜ਼, ਚੋਣਾਂ ਤੋਂ ਪਹਿਲਾਂ ਖੜਗੇ ਦਾ ਇਲਜ਼ਾਮ, ਮਾਕਨ ਬੋਲੇ- 210 ਕਰੋੜ ਦਾ ਪੇਨਲਟੀ ਵੀ ਲਾਈ, ਇਹ ਤਾਂ ਤਾਨਾਸ਼ਾਹੀ ਹੈ


ਤੁਲਸੀ ਦੇ ਪੱਤਿਆਂ ਦੇ ਕਾਲੇ ਹੋਣ ਦਾ ਕਾਰਨ ਪਾਣੀ ਵੀ ਹੋ ਸਕਦਾ ਹੈ। ਪਾਣੀ ਦੀ ਕਮੀ ਜਾਂ ਜ਼ਿਆਦਾ ਹੋਣਾ ਵੀ ਪੌਦੇ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਿਸ ਕਾਰਨ ਪੱਤੇ ਕਮਜ਼ੋਰ ਹੋ ਜਾਂਦੇ ਹਨ ਅਤੇ ਕਾਲੇ ਹੋ ਜਾਂਦੇ ਹਨ। ਇਸ ਦੇ ਲਈ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਲਸੀ ਦੇ ਪੌਦੇ ਨੂੰ ਜ਼ਿਆਦਾ ਪਾਣੀ ਨਹੀਂ ਦੇਣਾ ਚਾਹੀਦਾ। ਮਿੱਟੀ ਵਿੱਚ ਓੰਨਾ ਹੀ ਪਾਣੀ ਪਾਓ ਜਿੰਨਾ ਮਿੱਟੀ ਨੂੰ ਹਲਕਾ ਕਰ ਸਕੇ।


ਵੱਧ ਪਾਣੀ ਦੇਣ ਨਾਲ ਗਿੱਲੀਆਂ ਹੋ ਜਾਂਦੀਆਂ ਜੜਾਂ


ਦਰਅਸਲ, ਜ਼ਿਆਦਾ ਪਾਣੀ ਦੇਣ ਕਾਰਨ ਇਸ ਦੀਆਂ ਜੜ੍ਹਾਂ ਗਿੱਲੀਆਂ ਹੋ ਜਾਂਦੀਆਂ ਹਨ ਅਤੇ ਸੜਨ ਲੱਗ ਜਾਂਦੀਆਂ ਹਨ। ਪੌਦਾ ਹੌਲੀ-ਹੌਲੀ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਅਤੇ ਬਾਅਦ ਵਿੱਚ ਇਸ ਦੇ ਪੱਤੇ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਤੁਸੀਂ ਆਪਣੀਆਂ ਉਂਗਲਾਂ ਦੀ ਮਦਦ ਨਾਲ ਮਿੱਟੀ ਵਿੱਚ ਨਮੀ ਨੂੰ ਦੇਖ ਸਕਦੇ ਹੋ। ਜੇਕਰ ਉਂਗਲੀ ਆਸਾਨੀ ਨਾਲ ਮਿੱਟੀ ਵਿੱਚ ਚਲੀ ਜਾਵੇ ਤਾਂ ਪਾਣੀ ਨਾ ਦਿਓ।


ਇਹ ਵੀ ਪੜ੍ਹੋ: Farmers Protest: ਸ਼ੰਭੂ ਬਾਰਡਰ 'ਤੇ ਫਿਰ ਭਾਰੀ ਹੰਗਾਮਾ, ਕਿਸਾਨਾਂ 'ਤੇ ਪੁਲਿਸ ਨੇ ਦਾਗੇ ਅੱਥਰੂ ਗੈਸ ਦੇ ਗੋਲੇ