Gippy Grewal Emotional Post For Father: ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਅਦਾਕਾਰ ਦੀ ਫਿਲਮ 'ਵਾਰਨਿੰਗ 2' ਹਾਲ ਹੀ ;ਚ ਰਿਲੀਜ਼ ਹੋ ਰਹੀ ਹੈ ਅਤੇ ਰਿਕਾਰਡ ਤੋੜ ਰਹੀ ਹੈ। ਇਸ ਤੋਂ ਇਲਾਵਾ ਗਿੱਪੀ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਚਰਚਾ 'ਚ ਰਹਿੰਦੇ ਹਨ। 


ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਕਵਿਤਾ ਚੌਧਰੀ ਦਾ 67 ਦੀ ਉਮਰ 'ਚ ਦੇਹਾਂਤ, ਹਾਰਟ ਅਟੈਕ ਨੇ ਲਈ ਜਾਨ, ਅੰਮ੍ਰਿਤਸਰ 'ਚ ਹੋਵੇਗਾ ਅੰਤਿਮ ਸਸਕਾਰ


ਗਿੱਪੀ ਗਰੇਵਾਲ ਦੀ ਇੱਕ ਸੋਸ਼ਲ ਮੀਡੀਆ ਪੋਸਟ ਚਰਚਾ ਦਾ ਵਿਸ਼ਾ ਬਣ ਰਹੀ ਹੈ। ਦੱਸ ਦਈਏ ਕਿ ਗਿੱਪੀ ਨੇ ਆਪਣੇ ਪਿਤਾ ਨਾਲ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ। ਦਰਅਸਲ, ਅੱਜ ਗਾਇਕ ਦੇ ਪਿਤਾ ਦੀ 21ਵੀਂ ਬਰਸੀ ਹੈ। ਇਸ ਮੌਕੇ ਉਹ ਆਪਣੇ ਪਿਤਾ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ। ਗਿੱਪੀ ਗਰੇਵਾਲ ਨੇ ਆਪਣੇ ਬਚਪਨ ਦੀ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, '21 ਸਾਲ ਹੋ ਗਏ, ਮੈਂ ਹਰ ਦਿਨ ਤੁਹਾਨੂੰ ਯਾਦ ਕਰਦਾ ਹਾਂ।' ਦੇਖੋ ਇਹ ਪੋਸਟ:









ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਦੀ ਵਾਰਨਿੰਗ 2 ਹਿੱਟ ਸਾਬਤ ਹੋਈ ਹੈ। ਇਸ ਫਿਲਮ 'ਚ ਗਿੱਪੀ ਗੇਜੇ ਦੇ ਕਿਰਦਾਰ ਨਜ਼ਰ ਆਂਏ, ਪਰ ਸਾਰੀ ਲਾਈਮਲਾਈਟ ਪੰਮਾ ਯਾਨਿ ਪ੍ਰਿੰਸ ਕੰਵਲਜੀਤ ਸਿੰਘ ਚੁਰਾ ਕੇ ਲੈ ਗਏ। ਇਸ ਤੋਂ ਬਾਅਦ ਹੁਣ ਗਿੱਪੀ ਦੀ ਅਗਲੀ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਰਿਲੀਜ਼ ਹੋਣ ਲਈ ਤਿਆਰ ਹੈ। ਦੱਸ ਦਈਏ ਕਿ ਇਹ ਫਿਲਮ 15 ਮਾਰਚ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਗਿੱਪੀ ਗਰੇਵਾਲ ਚੁੜੈਲ ਨਾਲ ਰੋਮਾਂਸ ਕਰਦੇ ਨਜ਼ਰ ਆਂਉਣਗੇ। ਫਿਲਮ 'ਚ ਸਰਗੁਣ ਮਹਿਤਾ ਚੁੜੈਲ ਦਾ ਕਿਰਦਾਰ ਨਿਭਾ ਰਹੀ ਹੈ, ਜਦਕਿ ਰੂਪੀ ਗਿੱਲ ਗਿੱਪੀ ਗਰੇਵਾਲ ਦੀ ਪਤਨੀ ਦੇ ਕਿਰਦਾਰ 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਨਿਰਮਲ ਰਿਸ਼ੀ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਫੈਨਜ਼ ਇਸ ਫਿਲਮ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। 


ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਦੇ ਹੱਕ 'ਚ ਉੱਤਰੀ ਭੋਜਪੁਰੀ ਗਾਇਕਾ, ਸਰਕਾਰ 'ਤੇ ਕੱਸੇ ਤਿੱਖੇ ਤੰਜ, ਬੋਲੀ- 'ਸਾਰੀਆਂ ਕਿੱਲਾਂ ਦਿੱਲੀ ਬਾਰਡਰ 'ਤੇ ਵਰਤ ਲਈਆ ਜਾਂ...'