ਪੰਜਾਬ ਦੇ ਸਾਬਕਾ ਮੰਤਰੀ ਅਵਤਾਰ ਹੈਨਰੀ ਨੂੰ ਅਦਾਲਤ ਨੇ ਦੋਹਰੀ ਨਾਗਰਿਕਤਾ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ। ਉਸ ਵਿਰੁੱਧ 15 ਸਾਲਾਂ ਤੋਂ ਭਾਰਤੀ ਅਤੇ ਵਿਦੇਸ਼ੀ ਪਾਸਪੋਰਟ ਨਾਲ ਚੋਣ ਲੜਨ ਦਾ ਮਾਮਲਾ ਚੱਲ ਰਿਹਾ ਸੀ। ਸੀਜੇਐਮ ਐਨਆਰਆਈ ਗਗਨਦੀਪ ਸਿੰਘ ਗਰਗ ਦੀ ਅਦਾਲਤ ਵਿੱਚ ਹੈਨਰੀ ਖ਼ਿਲਾਫ਼ ਦੋਸ਼ ਸਾਬਤ ਨਹੀਂ ਹੋ ਸਕੇ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਬਰੀ ਕਰਨ ਦਾ ਹੁਕਮ ਦਿੱਤਾ।


ਗੁਰਜੀਤ ਸਿੰਘ ਸੰਘੇੜਾ ਨੇ ਅਦਾਲਤ ਵਿੱਚ ਬਿਆਨ ਦਰਜ ਕਰਵਾਇਆ ਸੀ ਕਿ ਉਸ ਦੇ ਪਿਤਾ ਅਵਤਾਰ ਹੈਨਰੀ ਨੇ ਆਪਣੀ ਮਾਂ ਨੂੰ ਤਲਾਕ ਦਿੱਤੇ ਬਿਨਾਂ ਹੀ ਦੁਬਾਰਾ ਵਿਆਹ ਕਰ ਲਿਆ ਸੀ। ਉਸਨੇ ਦੱਸਿਆ ਕਿ ਉਸਦੇ ਪਿਤਾ 1962 ਵਿੱਚ ਯੂ.ਕੇ.ਗਏ ਸੀ ਤੇ ਉੱਥੇ ਉਨ੍ਹਾਂ ਦਾ ਵਿਆਹ 1965 ਵਿੱਚ ਸੁਰਿੰਦਰ ਕੌਰ (ਹੁਣ ਮ੍ਰਿਤਕ) ਨਾਲ ਹੋਇਆ।


ਉਸ ਦਾ ਜਨਮ 3 ਫਰਵਰੀ 1966 ਨੂੰ ਹੋਇਆ ਸੀ ਅਤੇ ਉਸਦੇ ਪਿਤਾ ਨੇ 10 ਜਨਵਰੀ 1968 ਨੂੰ ਬ੍ਰਿਟਿਸ਼ ਨਾਗਰਿਕਤਾ ਲੈ ਲਈ ਸੀ। ਇਸ ਤੋਂ ਬਾਅਦ ਉਥੇ ਮੈਡੀਕਲ ਕਾਰਡ ਬਣਾਇਆ ਗਿਆ ਅਤੇ 1968 ਵਿੱਚ ਹੀ ਬ੍ਰਿਟਿਸ਼ ਪਾਸਪੋਰਟ ਬਣ ਗਿਆ। 1969 ਵਿੱਚ ਉਸ ਦੇ ਪਿਤਾ ਭਾਰਤ ਆਏ ਅਤੇ ਸੁਰਿੰਦਰ ਕੌਰ ਨੂੰ ਤਲਾਕ ਦਿੱਤੇ ਬਿਨਾਂ ਹਰਿੰਦਰ ਕੌਰ ਨਾਲ ਵਿਆਹ ਕਰਵਾ ਲਿਆ। 1997 ਵਿੱਚ, ਉਹ ਇੱਕ ਵਿਧਾਇਕ ਸਨ ਅਤੇ ਆਪਣੇ ਮੈਡੀਕਲ ਕਾਰਡ ਨੂੰ ਰੀਨਿਊ ਕਰਨ ਲਈ ਯੂਕੇ ਵੀ ਗਏ ਸਨ।


ਦੱਸ ਦਈਏ ਕਿ ਹੈਨਰੀ ਖਿਲਾਫ ਦਰਜ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਉਸ ਨੂੰ ਬਰੀ ਕਰਨ ਦਾ ਹੁਕਮ ਦਿੱਤਾ ਗਿਆ ਹੈ। ਪਿਛਲੀਆਂ ਚੋਣਾਂ 'ਚ ਦੋਹਰੀ ਨਾਗਰਿਕਤਾ ਦੇ ਵਿਵਾਦ 'ਚ ਉਲਝ ਕੇ ਹੈਨਰੀ ਦਾ ਨਾਂਅ ਵੋਟਰ ਸੂਚੀ 'ਚੋਂ ਹਟਾ ਦਿੱਤਾ ਗਿਆ ਸੀ ਪਰ ਹੁਣ ਉਹ ਚੋਣ ਲੜ ਸਕਣਗੇ। ਇਸ ਕਾਰਨ ਉਨ੍ਹਾਂ ਦੇ ਪੁੱਤਰ ਬਾਵਾ ਹੈਨਰੀ ਨੇ ਚੋਣ ਲੜੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :