27 ਸਾਲ ਛੋਟੀ ਇਸ ਫਿਲਮ ਅਦਾਕਾਰ ਨਾਲ ਜੁੜ ਗਿਆ ਦਾਊਦ ਇਬਰਾਹੀਮ ਦਾ ਨਾਂ
ਏਬੀਪੀ ਸਾਂਝਾ | 26 Aug 2020 08:24 PM (IST)
ਭਾਰਤ ਦੇ ਮੋਸਟ ਵਾਂਟੇਡ ਡੌਨ ਦਾਊਦ ਇਬਰਾਹਿਮ ਦਾ ਨਾਮ ਪਾਕਿਸਤਾਨੀ ਅਦਾਕਾਰਾ ਮਹਵਿਸ਼ ਹਯਾਤ ਨਾਲ ਜੋੜਿਆ ਜਾ ਰਿਹਾ ਹੈ। 37 ਸਾਲਾ ਮਹਵਿਸ਼ ਹਯਾਤ ਦਾਊਦ ਤੋਂ 27 ਸਾਲ ਛੋਟੀ ਹੈ। ਉਹ ਪਾਕਿਸਤਾਨ 'ਚ 'ਗੈਂਗਸਟਰ ਗੁੜੀਆ' ਵਜੋਂ ਵੀ ਜਾਣੀ ਜਾਂਦੀ ਹੈ। ਇਨ੍ਹੀਂ ਦਿਨੀਂ ਮਹਵਿਸ਼ ਅਤੇ ਦਾਊਦ ਦਾ ਰਿਸ਼ਤਾ ਸੁਰਖੀਆਂ ਵਿੱਚ ਹੈ।
ਭਾਰਤ ਦੇ ਮੋਸਟ ਵਾਂਟੇਡ ਡੌਨ ਦਾਊਦ ਇਬਰਾਹਿਮ ਦਾ ਨਾਮ ਪਾਕਿਸਤਾਨੀ ਅਦਾਕਾਰਾ ਮਹਵਿਸ਼ ਹਯਾਤ ਨਾਲ ਜੋੜਿਆ ਜਾ ਰਿਹਾ ਹੈ। 37 ਸਾਲਾ ਮਹਵਿਸ਼ ਹਯਾਤ ਦਾਊਦ ਤੋਂ 27 ਸਾਲ ਛੋਟੀ ਹੈ। ਉਹ ਪਾਕਿਸਤਾਨ 'ਚ 'ਗੈਂਗਸਟਰ ਗੁੜੀਆ' ਵਜੋਂ ਵੀ ਜਾਣੀ ਜਾਂਦੀ ਹੈ। ਇਨ੍ਹੀਂ ਦਿਨੀਂ ਮਹਵਿਸ਼ ਅਤੇ ਦਾਊਦ ਦਾ ਰਿਸ਼ਤਾ ਸੁਰਖੀਆਂ ਵਿੱਚ ਹੈ। ਮਹਵਿਸ਼ ਹਯਾਤ ਨੂੰ ਪਾਕਿਸਤਾਨ ਦੇ ਇਕ ਵੱਡੇ ਨਾਗਰਿਕ ਸਨਮਾਨਤਮਗਾ-ਏ-ਇਮਤਿਆਜ਼ ਨਾਲ ਸਨਮਾਨਤ ਕੀਤਾ ਗਿਆ। ਇਸ ਤੋਂ ਪਹਿਲਾਂ ਉਹ ਬਹੁਤ ਮਸ਼ਹੂਰ ਨਹੀਂ ਸੀ, ਪਰ ਅੱਜ ਉਹ ਪਾਕਿਸਤਾਨ ਦੇ ਮੀਡੀਆ ਅਤੇ ਗਲੈਮਰਰ ਇੰਡਸਟਰੀ ਦਾ ਵੱਡਾ ਚਿਹਰਾ ਬਣ ਗਈ ਹੈ। ਨਾਰਕੋਟਿਕ ਕੰਟਰੋਲ ਬਿਊਰੋ ਨੇ ਸੁਸ਼ਾਂਤ ਮਾਮਲੇ 'ਚ ਕੇਸ ਕੀਤਾ ਦਰਜ, ਰੀਆ ਤੇ ਸੁਸ਼ਾਂਤ ਨੂੰ ਨਸ਼ਾ ਸਪਲਾਈ ਕਰਨ ਦਾ ਦਾਅਵਾ ਮਹਵਿਸ਼ ਇਕ ਅਜਿਹੀ ਅਭਿਨੇਤਰੀ ਹੈ ਜੋ ਪਾਕਿਸਤਾਨੀ ਫਿਲਮਾਂ 'ਚ ਕੰਮ ਕਰਦੀ ਹੈ। ਸੂਤਰਾਂ ਅਨੁਸਾਰ ਦਾਊਦ ਤੋਂ 27 ਸਾਲ ਛੋਟੀ ਮਹਵਿਸ਼ ਅੱਜ ਕੱਲ੍ਹ ਇਬਰਾਹਿਮ ਦੇ ਦਿਲ 'ਤੇ ਰਾਜ ਕਰ ਰਹੀ ਹੈ। ਇਕ ਸਮਾਂ ਸੀ, ਜਦੋਂ ਦਾਊਦ ਇਬਰਾਹਿਮ ਦਾ ਬਾਲੀਵੁੱਡ 'ਤੇ ਬਹੁਤ ਪ੍ਰਭਾਵ ਸੀ, ਉਹ ਨਾ ਸਿਰਫ ਫਿਲਮਾਂ 'ਚ ਨਿਵੇਸ਼ ਕਰਦਾ ਸੀ, ਬਲਕਿ ਉਸ ਦੇ ਕਹਿਣ 'ਤੇ ਵੱਡੇ ਫਿਲਮੀ ਸਿਤਾਰੇ ਉਸ ਦੇ ਘਰ ਪਾਰਟੀਆਂ 'ਚ ਪਹੁੰਚ ਜਾਂਦੇ ਸੀ। ਟੀਵੀ ਦੇ ਇਹ ਸਿਤਾਰੇ ਐਕਟਿੰਗ ਦੇ ਨਾਲ ਕਰਦੇ ਨੇ ਸਾਈਡ ਬਿਜ਼ਨਸ, ਜਾਣੋ ਇਨ੍ਹਾਂ ਬਾਰੇ ਦਾਊਦ ਨਾਲ ਨਾਂ ਜੁੜਨ ਤੋਂ ਬਾਅਦ ਮਹਵਿਸ਼ ਹਯਾਤ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹਯਾਤ ਨੇ ਕਿਹਾ ਹੈ ਕਿ ਉਸ ਖ਼ਿਲਾਫ਼ ਸਾਜਿਸ਼ ਰਚੀ ਜਾ ਰਹੀ ਹੈ। ਉਸ ਦਾ ਕਿਸੇ ਨਾਲ ਕੋਈ ਸਬੰਧ ਨਹੀਂ ਹੈ। ਮਹਵਿਸ਼ ਨੇ ਟ੍ਰੋਲ ਕੀਤੇ ਜਾਣ ਤੋਂ ਬਾਅਦ ਜਵਾਬ ਦਿੱਤਾ। ਉਸ ਨੇ ਕਿਹਾ, ਇਹ ਉਸ ਖ਼ਿਲਾਫ਼ ਸਾਜਿਸ਼ ਹੈ। ਉਸ ਨੇ ਰਿਸ਼ਤਿਆਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਜਿਹੜੇ ਲੋਕ ਉਨ੍ਹਾਂ ਨਾਲ ਈਰਖਾ ਕਰਦੇ ਹਨ ਉਹ ਇਹ ਅਫਵਾਹ ਫੈਲਾ ਰਹੇ ਹਨ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ