ਮੁੰਬਈ: ਕੁਝ ਦਿਨ ਪਹਿਲਾਂ ਹੀ ਮੀਡੀਆ ‘ਚ ਖ਼ਬਰਾਂ ਆਈਆਂ ਸੀ ਕਿ ਡਾਇਰੈਕਟਰ ਮੇਘਨਾ ਗੁਲਜ਼ਾਰ ਦੀ ਐਸਿਡ ਅਟੈਕ ਸਰਵਾਈਵਰ ਦੀ ਜ਼ਿੰਦਗੀ ‘ਤੇ ਬਣ ਰਹੀ ਫ਼ਿਲਮ ਲਈ ਦੀਪਿਕਾ ਨੇ ਹਾਮੀ ਭਰ ਦਿੱਤੀ ਹੈ। ਪਹਿਲਾਂ ਖ਼ਬਰਾਂ ਸੀ ਕਿ ਇਸ ਫ਼ਿਲਮ ‘ਚ ਦੀਪਿਕਾ ਨਾਲ ਆਯੁਸ਼ਮਾਨ ਖੁਰਾਨਾ ਨਜ਼ਰ ਆਉਣਗੇ ਪਰ ਹੁਣ ਖ਼ਬਰ ਹੈ ਕਿ ਇਹ ਫ਼ਿਲਮ ਆਯੁਸ਼ ਨਹੀਂ ਸਗੋਂ ਰਾਜਕੁਮਾਰ ਰਾਓ ਕਰ ਰਿਹਾ ਹੈ।

ਮੀਡੀਓ ਰਿਪੋਰਟਾਂ ਮੁਤਾਬਕ ਮੇਘਨਾ ਫ਼ਿਲਮ ਲਈ ਮੇਲ ਲੀਡ ਐਕਟਰ ਦੀ ਭਾਲ ਕਰ ਰਹੀ ਸੀ ਤੇ ਉਸ ਦੀ ਭਾਲ ਰਾਜਕੁਮਾਰ ਰਾਓ ‘ਤੇ ਜਾ ਕੇ ਖ਼ਤਮ ਹੋਈ ਹੈ। ਆਪਣੇ ਛੋਟੇ ਜਿਹੇ ਫ਼ਿਲਮੀ ਕਰੀਅਰ ‘ਚ ਰਾਜਕੁਮਾਰ ਨੇ ਸ਼ਾਨਦਾਰ ਕਿਰਦਾਰ ਨਿਭਾਏ ਹਨ। ਇਸ ਤੋਂ ਖੁਸ਼ ਹੋ ਕੇ ਹੀ ਮੇਘਨਾ ਨੇ ਰਾਜਕੁਮਾਰ ਨੂੰ ਚੁਣਿਆ ਹੈ।



ਰਾਜਕੁਮਾਰ ਨੇ ਇਸ ਫ਼ਿਲਮ ਨੂੰ ਸਾਈਨ ਕਰ ਲਿਆ ਹੈ ਤੇ ਵਿਆਹ ਤੋਂ ਬਾਅਦ ਦੀਪਿਕਾ ਦੀ ਵੀ ਇਹ ਪਹਿਲੀ ਫ਼ਿਲਮ ਹੈ। ਇਸ ਕਰਕੇ ਲੋਕ ਉਸ ਦੀ ਫ਼ਿਲਮ ਨੂੰ ਲੈ ਕੇ ਖੂਬ ਐਕਸਾਈਟਿਡ ਹਨ। ਉਮੀਦ ਕਰਦੇ ਹਾਂ ਕਿ ਦੋਨਾਂ ਦੀ ਜੋੜੀ ਨੂੰ ਔਡੀਅੰਸ ਖੂਬ ਪਸੰਦ ਕਰੇ। ਬਸ ਹੁਣ ਇੰਤਜ਼ਾਰ ਹੈ ਫ਼ਿਲਮ ਦੀ ਔਫੀਸ਼ੀਅਲ ਅਨਾਉਂਸਮੈਂਟ ਦਾ।