ਮੁੰਬਈ: ਕਰਨ ਜੌਹਰ ਦਾ ਚੈਟ ਸ਼ੋਅ ‘ਕਾਫੀ ਵਿਦ ਕਰਨ’ ਦਾ ਸੀਜ਼ਨ-6 ਲਗਾਤਾਰ ਗੈਸਟ ਲਿਸਟ ਕਰਕੇ ਸੁਰਖੀਆਂ ‘ਚ ਹੈ। ਇਸ ਸੀਜ਼ਨ ‘ਚ ਕੁਝ ਵੱਖਰੀਆਂ ਹੀ ਜੋੜੀਆਂ ਇਸ ਸ਼ੋਅ ‘ਚ ਨਜ਼ਰ ਆਉਣ ਵਾਲੀਆਂ ਹਨ। ਸ਼ੋਅ ਦੀ ਪਹਿਲੀ ਜੋੜੀ ਹੋਵੇਗੀ ਦੀਪਿਕਾ ਪਾਦੁਕੋਣ ਤੇ ਆਲਿਆ ਭੱਟ। ਇਨ੍ਹਾਂ ‘ਚ ਇੱਕ ਚੀਜ਼ ਕਾਮਨ ਹੈ, ਉਹ ਰਣਬੀਰ ਕਪੂਰ ਨਾਲ ਅਫੇਅਰ। ਕਰਨ ਨਾਲ ਆਲਿਆ-ਦੀਪਿਕਾ ਨੇ ਐਪੀਸੋਡ ਦੀ ਸ਼ੂਟਿੰਗ ਕਰ ਲਈ ਹੈ। ਇਸ ‘ਚ ਦੋਵਾਂ ਨੇ ਮਿਲ ਕੇ ਕਾਫੀ ਮਸਤੀ ਕੀਤੀ। ਕਰਨ ਜੌਹਰ ਨਾਲ ਦੀਪਿਕਾ ਤੇ ਆਲਿਆ ਨੇ ਆਪਣੇ ਟਵਿਟਰ ਹੈਂਡਲ ‘ਤੇ ਸੈੱਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਆਲਿਆ-ਦੀਪਿਕਾ ਬੈਸਟ ਫ੍ਰੈਂਡ ਦੀ ਤਰ੍ਹਾਂ ਲੱਗ ਰਹੀਆਂ ਹਨ। ਜਿੱਥੇ ਆਲਿਆ ਤੇ ਦੀਪਿਕਾ ਇਕੱਠੀਆਂ ਹਨ, ਉੱਥੇ ਰਣਬੀਰ ਦੀ ਗੱਲ ਨਾ ਹੋਣੇ ਅਜਿਹਾ ਕਿਵੇਂ ਹੋ ਸਕਦਾ ਹੈ। ਦੀਪਿਕਾ-ਰਣਬੀਰ ਦੇ ਰਸਤੇ ਵੱਖ ਹੋ ਚੁੱਕੇ ਹਨ ਤੇ ਇਸ ਤੋਂ ਬਾਅਦ ਆਲਿਆ-ਰਣਬੀਰ ਅੱਜਕਲ੍ਹ ਸੁਰਖੀਆਂ ‘ਚ ਹਨ। ਇਸ ਨੂੰ ਦੋਵਾਂ ਦੇ ਘਰ ਦੀਆਂ ਵੱਲੋਂ ਹਰੀ ਝੰਡੀ ਮਿਲ ਚੁੱਕੀ ਹੈ।