ਹਾਲਾਂਕਿ ਫਿਲਮ ਦੇ ਟਾਈਟਲ ਤੇ ਬਾਕੀ ਕਾਸਟ ਦਾ ਖੁਲਾਸਾ ਹੋਣਾ ਅਜੇ ਬਾਕੀ ਹੈ, ਪਰ ਇਸ ਫਿਲਮ 'ਚ ਦੀਪਿਕਾ ਪਾਦੁਕੋਣ ਤੇ ਪ੍ਰਭਾਸ ਲੀਡ ਰੋਲ ਕਰਦੇ ਦਿਖਾਈ ਦੇਣਗੇ। ਪ੍ਰਭਾਸ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਪ੍ਰੋਜੈਕਟ ਦੀ ਇਸ ਅਨਾਉਂਸਮੈਂਟ ਕਰਦੇ ਹੋਏ ਲਿਖਿਆ, 'ਅਸੀਂ ਦੀਪਿਕਾ ਪਾਦੁਕੋਣ ਨਾਲ ਕੰਮ ਕਰਨ ਲਈ ਕਾਫੀ ਉਤਸੁਕ ਹਾਂ।'
ਆਪਣੇ ਹੱਕਾਂ ਲਈ ਖੁੱਲ੍ਹ ਕੇ ਗੱਲ ਕਰਨੋਂ ਨਹੀਂ ਡਰਦੀਆਂ ਇਹ ਅਭਿਨੇਤਰੀਆਂ
ਦੀਪਿਕਾ ਤੇ ਪ੍ਰਭਾਸ ਦੀ ਇਸ ਫ਼ਿਲਮ ਨੂੰ ਹਿੰਦੀ, ਤਮਿਲ, ਤੇਲਗੂ ਤਿੰਨ ਭਾਸ਼ਾਵਾਂ 'ਚ ਡੱਬ ਕੀਤਾ ਜਾਏਗਾ ਤੇ ਇਸ ਫ਼ਿਲਮ ਦਾ ਨਿਰਦੇਸ਼ਨ 'ਨਾਗ ਅਸ਼ਵੀਨ' ਦੁਆਰਾ ਕੀਤਾ ਜਾਏਗਾ। ਹੁਣ ਇਸ ਫ਼ਿਲਮ ਦੀ ਜਲਦ ਸ਼ੂਟਿੰਗ ਕਰ ਇਸ ਨੂੰ ਸਾਲ 2021 ਤੱਕ ਰਿਲੀਜ਼ ਕਰਨ ਦੀ ਤਿਆਰੀ ਹੈ। ਬਾਕੀ ਫੈਨਸ ਵੱਲੋਂ ਇਸ ਫ਼ਿਲਮ ਦਾ ਇੰਤਜ਼ਾਰ ਬੇਸਬਰੀ ਨਾਲ ਕੀਤਾ ਜਾਏਗਾ ਕਿਉਂਕਿ ਇਸ ਫ਼ਿਲਮ ਵਿੱਚ ਉਨ੍ਹਾਂ ਦੇ ਚਹੇਤੇ ਸੁਪਰਸਟਾਰਸ ਦੀਪਿਕਾ ਤੇ ਪ੍ਰਭਾਸ ਨਜ਼ਰ ਆਉਣਗੇ।