ਆਪਣੇ ਹੱਕਾਂ ਲਈ ਖੁੱਲ੍ਹ ਕੇ ਗੱਲ ਕਰਨੋਂ ਨਹੀਂ ਡਰਦੀਆਂ ਇਹ ਅਭਿਨੇਤਰੀਆਂ
1/6
ਅਦਾਕਾਰਾ ਪਾਇਲ ਰੋਹਤਗੀ ਸੋਸ਼ਲ ਮੀਡੀਆ ਰਾਹੀਂ ਗਲਤ ਚੀਜ਼ਾਂ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੀ ਵੇਖੀ ਗਈ ਹੈ।
2/6
ਤਨੁਸ਼੍ਰੀ ਦੱਤਾ ਨੇ ਦਿੱਗਜ ਅਦਾਕਾਰ ਨਾਨਾ ਪਾਟੇਕਰ 'ਤੇ ਕੁੱਟ-ਮਾਰ ਅਤੇ ਛੇੜਛਾੜ ਦਾ ਦੋਸ਼ ਲਗਾਇਆ। ਉਸ ਨੇ ਬਾਲੀਵੁੱਡ ਵਿੱਚ #MeToo ਮੁਹਿੰਮ ਨੂੰ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਇਸ ਮੁਹਿੰਮ ਨੇ ਅੱਗ ਫੜ੍ਹ ਲਈ।
3/6
ਅਭਿਨੇਤਰੀ ਟਿਸਕਾ ਚੋਪੜਾ ਨੇ ਵੀ ਹਰ ਕਿਸੇ ਨੂੰ ਆਪਣੇ ਸਪਸ਼ਟ ਅਤੇ ਖੁੱਲੇ ਵਿਚਾਰਾਂ ਨਾਲ ਜਾਣੂ ਕਰਵਾਇਆ। ਟਿਸਕਾ ਨੇ ਇਕ ਵਾਰ ਖੁਲਾਸਾ ਕੀਤਾ ਕਿ ਇਕ ਮਸ਼ਹੂਰ ਫਿਲਮ ਨਿਰਮਾਤਾ ਨੇ ਉਸ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਉਹ ਆਪਣਾ ਬਚਾਅ ਕਰਨ 'ਚ ਸਫਲ ਰਹੀ।
4/6
ਪ੍ਰਿਯੰਕਾ ਚੋਪੜਾ ਨੇ ਦੇਸ਼-ਵਿਦੇਸ਼ 'ਚ ਨਾਮ ਕਮਾਇਆ ਹੈ। ਉਹ ਜੀਣ ਅਤੇ ਸੁਤੰਤਰਤਾ ਨਾਲ ਬੋਲਣ 'ਚ ਵਿਸ਼ਵਾਸ ਰੱਖਦੀ ਹੈ। ਉਸ ਦੇ ਇਸ ਸੁਭਾਅ ਕਾਰਨ ਕਈ ਵਾਰ ਅਜਿਹਾ ਹੋਇਆ ਹੈ ਕਿ ਉਸ ਨੇ ਪਹਿਲਾਂ ਫਿਲਮ ਸਾਈਨ ਕਰ ਦਿੱਤੀ ਤੇ ਬਾਅਦ 'ਚ ਕਿਸੇ ਬਹਾਨੇ ਨਿਰਦੇਸ਼ਕ ਉਸ ਤੋਂ ਫ਼ਿਲਮਾਂ ਵਾਪਸ ਲੈ ਲੈਂਦੇ ਸੀ।
5/6
ਕੰਗਨਾ ਰਣੌਤ ਹਰ ਵਿਸ਼ੇ 'ਤੇ ਖੁੱਲ੍ਹ ਕੇ ਗੱਲਬਾਤ ਕਰਦੀ ਹੈ ਤੇ ਕਿਸੇ ਹੋਰ ਅਭਿਨੇਤਰੀ ਨੇ ਉਸ ਵਰਗੀ ਹਿੰਮਤ ਨਹੀਂ ਦਿਖਾਈ। ਕੰਗਨਾ ਨੂੰ 'ਬਾਲੀਵੁੱਡ ਕਵੀਨ' ਕਿਹਾ ਜਾਂਦਾ ਹੈ ਨਾ ਸਿਰਫ ਆਪਣੀਆਂ ਫਿਲਮਾਂ ਕਰਕੇ, ਬਲਕਿ ਇਸ ਲਈ ਵੀ ਕਿ ਉਹ ਆਪਣੇ ਬਿਆਨਾਂ 'ਤੇ ਆਵਾਜ਼ ਬੁਲੰਦ ਰੱਖਦੀ ਹੈ। ਹਾਲ ਹੀ ਵਿੱਚ ਉਸ ਨੇ ਅਭਿਨੇਤਾ ਸੁਸ਼ਾਂਤ ਸਿੰਘ ਦੀ ਖੁਦਕੁਸ਼ੀ ਮਾਮਲੇ ਵਿੱਚ ਬੀ-ਟਾਊਨ 'ਤੇ ਬਹੁਤ ਸਾਰੇ ਸਵਾਲ ਖੜੇ ਕੀਤੇ ਹਨ, ਉਸ ਨੇ ਸਿੱਧੇ ਤੌਰ ‘ਤੇ ਬਾਲੀਵੁੱਡ ਮਾਫੀਆ ਖਿਲਾਫ ਕਈ ਗੰਭੀਰ ਦੋਸ਼ ਲਗਾਏ।
6/6
ਹਿੰਦੀ ਸਿਨੇਮਾ ਦੀਆਂ ਬਹੁਤ ਘੱਟ ਅਭਿਨੇਤਰੀਆਂ ਹਨ ਜੋ ਕਿਸੇ ਵੀ ਵਿਸ਼ੇ 'ਤੇ ਖੁੱਲ੍ਹ ਕੇ ਗੱਲ ਕਰਦੀਆਂ ਹਨ ਜਾਂ ਆਪਣੇ ਬੋਲਡ ਸੁਭਾਅ ਲਈ ਜਾਣੀਆਂ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੀਆਂ ਅਜਿਹੀਆਂ ਅਭਿਨੇਤਰੀਆਂ ਬਾਰੇ ਦੱਸਣ ਜਾ ਰਹੇ ਹਾਂ।
Published at :