ਮੁੰਬਈ: ਦੀਪਿਕਾ-ਰਣਵੀਰ ਆਖ਼ਰਕਾਰ ਇੱਕ ਦੂਜੇ ਦੇ ਹੋਣ ਜਾ ਰਹੇ ਹਨ। ਅੱਜ ਯਾਨੀ 14 ਨਵੰਬਰ ਨੂੰ ਦੋਨੋਂ ਇੱਕ-ਦੂਜੇ ਨੂੰ 6 ਸਾਲ ਡੇਟ ਕਰਨ ਤੋਂ ਬਾਅਦ ਆਪਣਾ ਹਮਸਫਰ ਬਣਾਉਣਗੇ। ‘ਦੀਪਵੀਰ’ ਦਾ ਵਿਆਹ ਭਾਰਤ ਤੋਂ ਦੂਰ ਇਟਲੀ ਦੀ ਲੇਕ ਕੋਮੋ ‘ਚ ਹੋ ਰਿਹਾ ਹੈ।
ਦੋਨਾਂ ਦੀ ਮੰਗਣੀ ਕੋਂਕਣੀ ਰੀਤਾਂ ਮੁਤਾਬਕ ਹੋ ਚੁੱਕੀ ਹੈ। ਪਰ ਕਿਸੇ ਨੂੰ ਵੀ ਅਜੇ ਤਕ ਇਸ ਮੰਗਣੀ ਦੀ ਕੋਈ ਫੋਟੋ ਨਹੀਂ ਮਿਲੀ। ਕਿਉਂਕਿ ਦੋਨਾਂ ਨੇ ਆਪਣੀ ਵਿਆਹ ਦੀ ਪ੍ਰਾਈਵੇਸੀ ਲਈ ਖਾਸ ਇੰਤਜ਼ਾਮ ਜੋ ਕੀਤੇ ਹਨ।
ਉਂਝ ਜੇਕਰ ਦੋਨਾਂ ਦੀ ਮੰਗਣੀ ਦੀ ਗੱਲ ਕਰੀਏ ਤਾਂ ਇਹ ਕਾਫੀ ਵੱਖਰੀ ਅਤੇ ਦਿਲਚਸਪ ਤਰੀਕੇ ਦੀ ਰਹੀ। ਇਸ ਰਸਮ ਮੁਤਾਬਕ ਦੋਨੇਂ ਪਹਿਲਾਂ ਇੱਕ ਪੂਜਾ ‘ਚ ਬੈਠੇ ਅਤੇ ਫੇਰ ਦੋਨਾਂ ਨੇ ਇੱਕ ਦੂਜੇ ਨੂੰ ਅੰਗੂਠੀਆਂ ਪਾਈਆਂ, ਜੋ ਫੁੱਲਾਂ ਦੀਆਂ ਬਣੀਆਂ ਹੋਈ ਸੀ। ਇਸ ਰਸਮ ਵਿਆਹ ਤੋਂ ਇੱਕ ਦਿਨ ਪਹਿਲਾਂ ਜਾਂ ਵਿਆਹ ਦੇ ਦਿਨ ਦੇ ਸਵੇਰ ਵੇਲੇ ਕੀਤੀ ਜਾਂਦੀ ਹੈ।
‘ਦੀਪਵੀਰ’ ਨੇ ਇਸ ਰਸਮ ਨੂੰ ਵਿਆਹ ਤੋਂ ਇੱਕ ਦਿਨ ਪਹਿਲਾਂ ਕਰਨ ਦਾ ਫੈਸਲਾ ਲਿਆ। ਇਸ ਪੂਜਾ ‘ਚ ਹਲਦੀ ਅਤੇ ਨਾਰੀਅਲ ਦਿੱਤੇ ਜਾਂਦੇ ਹਨ ਤੇ ਬਾਅਦ ‘ਚ ਲਾੜੀ ਦਾ ਪਿਤਾ ਲਾੜੇ ਦੇ ਪੈਰ ਧੋਂਦਾ ਹੈ। ਨਾਲ ਹੀ ਉਸ ਦੇ ਪੈਰ ‘ਚ ਅੰਗੂਠੀ ਵੀ ਪਾਈ ਜਾਂਦੀ ਹੈ।