Deepika Padukone Net Worth: ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਨੇ ਸਾਲ 2007 'ਚ ਫਿਲਮ 'ਓਮ ਸ਼ਾਂਤੀ ਓਮ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਉਦੋਂ ਤੋਂ ਉਹ 16 ਸਾਲਾਂ ਤੋਂ ਇੰਡਸਟਰੀ ਵਿੱਚ ਹੈ। ਪਿਛਲਾ ਸਾਲ 2023 ਵੀ ਦੀਪਿਕਾ ਲਈ ਸੁਪਰਹਿੱਟ ਸਾਬਤ ਹੋਇਆ, ਉਸ ਨੇ ਫਿਲਮ 'ਪਠਾਨ' ਅਤੇ 'ਜਵਾਨ' 'ਚ ਆਪਣੀ ਜ਼ਬਰਦਸਤ ਅਦਾਕਾਰੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਅੱਜ ਯਾਨੀ 5 ਜਨਵਰੀ 2023 ਨੂੰ ਦੀਪਿਕਾ ਪਾਦੁਕੋਣ ਦਾ 38ਵਾਂ ਜਨਮਦਿਨ ਹੈ। ਅਜਿਹੇ 'ਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਉਸ ਨੇ ਆਪਣੇ ਕੰਮ ਤੋਂ ਹੁਣ ਤੱਕ ਕਿੰਨੀ ਕਮਾਈ ਕੀਤੀ ਹੈ।


ਇਹ ਵੀ ਪੜ੍ਹੋ: ਦੀਪਿਕਾ ਪਾਦੂਕੋਣ ਦਿਨ 'ਚ 6 ਵਾਰ ਖਾਂਦੀ ਹੈ ਖਾਣਾ, ਫਿਰ ਵੀ ਕਿਵੇਂ ਰਹਿੰਦੀ ਹੈ ਇੰਨੀਂ ਫਿੱਟ, ਜਾਣੋ ਅਦਾਕਾਰਾ ਦਾ ਡਾਈਟ ਚਾਰਟ


ਦੀਪਿਕਾ ਪਾਦੂਕੋਣ ਨੇ ਆਪਣੇ ਕਰੀਅਰ 'ਚ ਹੁਣ ਤੱਕ 37 ਫਿਲਮਾਂ ਦਿੱਤੀਆਂ ਹਨ। ਅਭਿਨੇਤਰੀ ਨੂੰ ਜੋ ਵੀ ਰੋਲ ਦਿੱਤਾ ਗਿਆ, ਉਸ ਨੇ ਹਮੇਸ਼ਾ ਉਸ ਕਿਰਦਾਰ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ। ਇਹੀ ਕਾਰਨ ਹੈ ਕਿ ਉਹ ਅੱਜ ਬਾਲੀਵੁੱਡ ਦੀਆਂ ਸਭ ਤੋਂ ਮਹਿੰਗੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ। ਖਬਰਾਂ ਮੁਤਾਬਕ ਦੀਪਿਕਾ ਇਕ ਫਿਲਮ ਲਈ 15 ਤੋਂ 16 ਕਰੋੜ ਰੁਪਏ ਚਾਰਜ ਕਰਦੀ ਹੈ।




ਈ ਟਾਈਮਜ਼ ਮੁਤਾਬਕ ਦੀਪਿਕਾ ਪਾਦੂਕੋਣ ਦੀ ਕੁੱਲ ਜਾਇਦਾਦ 497 ਕਰੋੜ ਰੁਪਏ ਹੈ। ਅਭਿਨੇਤਰੀ ਸਿਰਫ ਫਿਲਮਾਂ ਤੋਂ ਹੀ ਨਹੀਂ ਬਲਕਿ ਕਈ ਬ੍ਰਾਂਡ ਐਂਡੋਰਸਮੈਂਟਾਂ ਤੋਂ ਵੀ ਬਹੁਤ ਕਮਾਈ ਕਰਦੀ ਹੈ। ਉਸ ਦੀ ਮਹੀਨਾਵਾਰ ਆਮਦਨ 3 ਕਰੋੜ ਰੁਪਏ ਹੈ, ਜਦੋਂ ਕਿ ਉਹ ਸਾਲਾਨਾ 40 ਕਰੋੜ ਰੁਪਏ ਕਮਾਉਂਦੀ ਹੈ। ਦੀਪਿਕਾ ਦੀ ਇੱਕ ਦਿਨ ਦੀ ਕਮਾਈ ਦੀ ਗੱਲ ਕਰੀਏ ਤਾਂ ਉਹ ਇੱਕ ਦਿਨ 'ਚ 10 ਲੱਖ ਰੁਪਏ ਕਮਾਉਂਦੀ ਹੈ। ਇੰਨਾ ਹੀ ਨਹੀਂ ਦੀਪਿਕਾ ਦਾ 'ਕਾ ਪ੍ਰੋਡਕਸ਼ਨ' ਨਾਂ ਦਾ ਆਪਣਾ ਪ੍ਰੋਡਕਸ਼ਨ ਹਾਊਸ ਵੀ ਹੈ।




ਦੀਪਿਕਾ ਦਾ ਮੁੰਬਈ ਵਿੱਚ ਆਪਣਾ 4 BHK ਲਗਜ਼ਰੀ ਅਪਾਰਟਮੈਂਟ ਹੈ। ਜਿਸ ਦੀ ਕੀਮਤ ਕਰੀਬ 16 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਉਸ ਨੇ ਵਿਆਹ ਤੋਂ ਬਾਅਦ ਰਣਵੀਰ ਸਿੰਘ ਨਾਲ ਇਕ ਹੋਰ ਘਰ ਖਰੀਦਿਆ ਸੀ, ਜਿਸ ਦੀ ਕੀਮਤ 117 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਘਰ ਨੂੰ ਖਰੀਦ ਕੇ ਦੀਪਿਕਾ-ਰਣਵੀਰ ਸ਼ਾਹਰੁਖ ਖਾਨ ਦੇ ਗੁਆਂਢੀ ਬਣ ਗਏ ਸੀ। ਅਦਾਕਾਰਾ ਕਈ ਮਹਿੰਗੀਆਂ ਕਾਰਾਂ ਦੀ ਵੀ ਸ਼ੌਕੀਨ ਹੈ। ਉਸ ਦੀ ਕਾਰ ਕਲੈਕਸ਼ਨ ਦੀ ਗੱਲ ਕਰੀਏ ਤਾਂ ਔਡੀ Q7 ਅਤੇ BMW 5 ਵਰਗੀਆਂ ਲਗਜ਼ਰੀ ਕਾਰਾਂ ਹਨ।


ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਪਾਦੁਕੋਣ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਨਾ ਸਿਰਫ਼ ਭਾਰਤ ਵਿੱਚ ਸਗੋਂ ਦੁਨੀਆ ਵਿੱਚ ਨਾਮ ਕਮਾਇਆ ਹੈ। ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਆਪਣੀ ਅਗਲੀ ਫਿਲਮ ਫਾਈਟਰ ਵਿੱਚ ਨਜ਼ਰ ਆਵੇਗੀ। ਜੋ 25 ਜਨਵਰੀ 2024 ਨੂੰ ਰਿਲੀਜ਼ ਹੋਵੇਗੀ। 


ਇਹ ਵੀ ਪੜ੍ਹੋ: ਜਦੋਂ ਸਿਗਰੇਟ ਤੇ ਸ਼ਰਾਬ ਦੇ ਬੁਰੀ ਤਰ੍ਹਾਂ ਆਦੀ ਹੋ ਗਏ ਸੀ ਅਮਿਤਾਭ ਬੱਚਨ, ਜਾਣੋ ਫਿਰ ਕਿਵੇਂ ਛੁਡਾਇਆ ਸੀ ਪਿੱਛਾ?