ਨਵੇਂ ਸਾਲ 'ਤੇ ਦੀਪਿਕਾ ਦਾ ਪੰਜਾਬੀ ਗਾਣੇ ‘ਤੇ ਭੰਗੜਾ, ਵੇਖੋ ਵੀਡੀਓ
ਏਬੀਪੀ ਸਾਂਝਾ | 01 Jan 2020 12:39 PM (IST)
ਐਕਟਰਸ ਦੀਪਿਕਾ ਪਾਦੁਕੋਣ ਨੇ ਪੰਜਾਬੀ ਸਟਾਈਲ ‘ਚ ਨਵੇਂ ਸਾਲ ਦਾ ਸਵਾਗਤ ਕੀਤਾ ਹੈ। ਦੱਸ ਦਈਏ ਕਿ ਦੀਪਿਕਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਛਪਾਕ’ ਦੀ ਪ੍ਰਮੋਸ਼ਨ ‘ਚ ਕਾਫੀ ਬਿਜ਼ੀ ਹੈ।
ਮੁੰਬਈ: ਐਕਟਰਸ ਦੀਪਿਕਾ ਪਾਦੁਕੋਣ ਨੇ ਪੰਜਾਬੀ ਸਟਾਈਲ ‘ਚ ਨਵੇਂ ਸਾਲ ਦਾ ਸਵਾਗਤ ਕੀਤਾ ਹੈ। ਦੱਸ ਦਈਏ ਕਿ ਦੀਪਿਕਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਛਪਾਕ’ ਦੀ ਪ੍ਰਮੋਸ਼ਨ ‘ਚ ਕਾਫੀ ਬਿਜ਼ੀ ਹੈ। ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਸਮਾਂ ਕੱਢ ਦੀਪਿਕਾ ਨੇ ਆਪਣੇ ਕੋ ਸਟਾਰ ਵਿਕ੍ਰਾਂਤ ਮੈਸੀ ਨਾਲ ਪੰਜਾਬੀ ਟ੍ਰੈਕ ‘ਤੇ ਡਾਂਸ ਕੀਤਾ। ਕਲਿੱਪ ਸ਼ੇਅਰ ਕਰ ਐਕਟਰਸ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਨਵੇਂ ਸਾਲ ਦਾ ਸਵਾਗਤ (ਵਿਦ ਮਾਈ ਪਾਟਨਰ ਇੰਨ ਕ੍ਰਾਈਮ).. ਹੈਸ਼ ਟੈਗ ਛਪਾਕ 10 ਜਨਵਰੀ ਨੂੰ”। ਦੱਸ ਦਈਏ ਕਿ ਦੀਪਿਕਾ ਤੇ ਵਿਕ੍ਰਾਂਤ ਦੀ ਫ਼ਿਲਮ ‘ਛਪਾਕ’ ਇਸੇ ਸਾਲ 10 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਸ ‘ਚ ਉਹ ਐਸਿਡ ਅਟੈਕ ਸਰਵਾਇਵਰ ਲਕਸ਼ਮੀ ਦੀ ਕਹਾਣੀ ਲੋਕਾਂ ਸਾਹਮਣੇ ਪੇਸ਼ ਕਰਦੀ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਦੀਪਿਕਾ 25 ਜਨਵਰੀ 2018 ‘ਚ ਫ਼ਿਲਮ ‘ਪਦਮਾਵਤ’ ‘ਚ ਨਜ਼ਰ ਆਈ ਸੀ।