ਪੀਐਮ ਮੋਦੀ ਨੇ ਨਮੋ 2.0 ਟਵਿਟਰ ਹੈਂਡਲ ‘ਤੇ ਇੱਕ ਵੀਡੀਓ ਨੂੰ ਰੀ-ਟਵੀਟ ਕੀਤਾ ਹੈ ਅਤੇ ਲਿਖੀਆ, “ਪਿਆਰਾ ਸੰਕਲਨ! 2019 ‘ਚ ਅਸੀਂ ਕਾਫੀ ਤਰੱਕੀ ਹਾਸਲ ਕੀਤੀ ਹੈ। ਇੱਥੇ ਹੀ ਉਮੀਦ ਕਰਦੇ ਹਾਂ ਕਿ 2020 ਤਕ ਭਾਰਤ ਨੂੰ ਬਦਲਣ ੳਤੇ 130 ਕਰੋੜ ਭਾਰਤੀਆਂ ਦੀ ਜ਼ਿੰਦਗੀ ਨੂੰ ਸਮਰੱਥ ਬਣਾਉਨ ਲਈ ਸੰਚਾਲਿਤ ਲੋਕਾਂ ਦੀ ਕੋਸ਼ਿਸ਼ ਨੂੰ ਜਾਰੀ ਰੱਖਿਆ ਜਾਵੇਗਾ”।
ਇੱਕ ਸ਼ਖ਼ਸ ਨੇ ਆਪਣੇ ਟਵੀਟ ‘ਚ ਪੀਐਮ ਮੋਦੀ ਨੂੰ ਲਿਖੀਆ, “ਤੁਹਾਡੀ ਸਰਕਾਰ ਨੌਜਵਾਨਾਂ ਦੀ ਊਰਜਾ ਅਤੇ ਉਤਸ਼ਾਹ ਨੂੰ ਪਛਾਣਦੀ ਹੈ। ਨੌਜਵਾਨਾਂ ਦੇ ਨਵੇਂ ਵਿਚਾਰ ਇਨੋਵੇਸ਼ਨ ਨੂੰ ਵਧਾਵਾ ਦਿੰਦੀ ਹੈ ਅਤੇ ਨਵਾਂ ਭਾਰਤ ਬਣਾਉਣ ਦਾ ਕੰਮ ਕਰਦੀ ਹੈ”। ਇਸ ਟਵੀਟ ‘ਤੇ ਵੀ ਪ੍ਰਧਾਨ ਮੰਤਰੀ ਨੇ ਜਵਾਬ ਦਿੰਦੇ ਹੋਏ ਲਿਖੀਆ, “ਨੌਜਵਾਨ ਭਾਰਤ ਪ੍ਰਤੀਭਾਸ਼ਾਲੀ ਹਨ। ਅਸੀਂ ਨੌਜਵਾਨਾਂ ਨੂੰ ਅਜਿਹਾ ਮਾਹੌਲ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ‘ਚ ਉਹ ਵਿਕਾਸ ਕਰ ਸਕਣ ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ”।
ਅਸਲ ‘ਚ ਵੀਡੀਓ ‘ਚ ਮੋਦੀ ਸਰਕਾਰ ਦੇ ਵੱਡੇ ਫੈਸਲਿਆਂ ਬਾਰੇ ਦੱਸਿਆ ਗਿਆ ਹੈ। ਨਮੋ 2.0 ਟਵਿਟਰ ਹੈਂਡਲ ‘ਤੇ ਸ਼ੇਅਰ ਕੀਤਾ ਗਿਆ ਵੀਡੀਓ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਕੰਮਾਂ ਨੂੰ ਦੱਸਦਾਂ ਹੈ। ਜਿਸ ‘ਚ ਧਾਰਾ 370, ਕਾਰਤਾਰਪੁਰ ਕੌਰੀਡੌਰ, ਭਾਰਤ ਦੀ ਪਹਿਲੀ ਸੈਮੀ ਹਾਈ ਸਪੀਡ ਟ੍ਰੇਨ ਦੀ ਸ਼ੁਰੂਆਤ ਸਣੇ ਸਰਕਾਰ ਦੀ ਅਹਿਮ ਉਪਲੱਬਧੀਆਂ ਨੂੰ ਦਰਸ਼ਾਇਆ ਗਿਆ ਹੈ।