ਰੇਲ ਮੰਤਰਾਲੇ ਨੇ ਮੁਸਾਫਰਾਂ ਦੇ ਮੁੱਡਲੇ ਕਿਰਾਏ 'ਚ ਸੋਧ ਕਰਨ ਦਾ ਫੈਸਲਾ ਕੀਤਾ ਹੈ। ਮੰਗਲਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਆਦੇਸ਼ 'ਚ ਕਿਹਾ ਗਿਆ ਕਿ ਨਵੇਂ ਕਿਰਾਏ ਇੱਕ ਜਨਵਰੀ 2020 ਤੋਂ ਲਾਗੂ ਹੋਣਗੇ।
ਸਧਾਰਣ ਬਿਨ੍ਹਾਂ ਏਸੀ ਰੇਲ ਗੱਡੀਆਂ ਦਾ ਕਿਰਾਇਆ 1 ਪੈਸਾ ਪ੍ਰਤੀ ਕਿਲੋਮੀਟਰ, ਮੇਲ ਅਤੇ ਐਕਸਪ੍ਰੈਸ ਟ੍ਰੇਨਾਂ (ਬਿਨ੍ਹਾਂ ਏਸੀ ਕੋਚ) ਲਈ 2 ਪੈਸੇ ਪ੍ਰਤੀ ਕਿਲੋਮੀਟਰ ਅਤੇ ਏਸੀ ਕਲਾਸ ਵਿੱਚ ਯਾਤਰਾ ਲਈ 4 ਪੈਸੇ ਪ੍ਰਤੀ ਕਿਲੋਮੀਟਰ ਕਿਰਾਏ ‘ਚ ਵਾਧਾ ਹੋਈਆ ਹੈ।
ਰੇਲ ਮੰਤਰਾਲੇ ਨੇ ਇਸ ਤੋਂ ਪਹਿਲਾਂ 2014-15 ਯਾਨੀ ਪੰਜ ਸਾਲ ਪਹਿਲਾਂ ਕਿਰਾਏ ਵਧਾਏ ਸੀ।
ਮੰਗਲਵਾਰ ਨੂੰ ਜਾਰੀ ਕੀਤੇ ਮੰਤਰਾਲੇ ਦੇ ਹੁਕਮ ਮੁਤਾਬਕ ਰਾਜਧਾਨੀ, ਸ਼ਤਾਬਦੀ, ਦੁਰੰਤੋ, ਵੰਦੇ ਭਾਰਤ, ਤੇਜਸ, ਹਮਸਫ਼ਰ, ਮਹਾਮੰਨਾ, ਗਤੀਮਾਨ, ਅੰਤਿਯੋਦਿਆ, ਗਰੀਬ ਰਥ, ਜਨ ਸ਼ਤਾਬਦੀ, ਰਾਜਯ ਰਾਣੀ, ਯੁਵਾ ਐਕਸਪ੍ਰੈਸ, ਸੁਵਿਧਾ ਅਤੇ ਵਿਸ਼ੇਸ਼ ਖ਼ਰਚੇ ‘ਤੇ ਚੱਲਣ ਵਾਲੀਆਂ ਵਿਸ਼ੇਸ਼ ਰੇਲ ਗੱਡੀਆਂ ਅਤੇ AC MEMU ਅਤੇ AC DEMU ਗੱਡੀਆਂ ਦੇ ਕਿਰਾਏ 'ਚ ਵਾਧਾ ਕੀਤਾ ਜਾਵੇਗਾ।