ਸ਼ਿਮਲਾ: ਨਵੇਂ ਸਾਲ ਨੇ ਸਾਡੀਆਂ ਬਰੂਹਾਂ ‘ਤੇ ਦਸਤਕ ਦਿੱਤੀ ਤੇ 2019 ਨੂੰ ਕਿਹਾ ਅਲਵਿਦਾ। ਦੇਸ਼ ਭਰ ‘ਚ ਨਵੇਂ ਸਾਲ ਦਾ ਜਸ਼ਨ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਹਰ ਕਿਸੇ ਨੇ ਆਪਣੇ ਹੀ ਅੰਦਾਜ਼ ‘ਚ ਨਵੇਂ ਵਰ੍ਹੇ ਨੂੰ ਜੀ ਆਇਆਂ ਕਿਹਾਇਸ ਦਰਮਿਆਨ ਸ਼ਿਮਲਾ ‘ਚ ਵੀ ਸਾਲ ਦੇ ਆਖਰੀ ਦਿਨ ਖ਼ੂਬ ਰੌਣਕਾਂ ਲੱਗੀਆਂਦੇਸ਼-ਵਿਦੇਸ਼ ਤੋਂ ਸੈਲਾਨੀ ਮੌਸਮ ਦਾ ਲੁਤਫ਼ ਉਠਾਉਣ ਅਤੇ ਨਵੇਂ ਸਾਲ ਦੇ ਜਸ਼ਨਾਂ ‘ਚ ਸ਼ਰੀਕ ਹੋਣ ਲਈ ਸ਼ਿਮਲਾ ਪਹੁੰਚੇ।


ਸ਼ਿਮਲਾ ਦੇ ਮਾਲ ਰੋਡ ‘ਤੇ ਰੌਣਕ ਦੇਖਣ ਨੂੰ ਮਿਲੀਆਂਰੋਜ਼ਾਨਾ ਦੀ ਭੱਜ-ਨੱਠ ਵਾਲੀ ਜ਼ਿੰਦਗੀ ‘ਚੋਂ ਫ਼ੁਰਸਤ ਦੇ ਕੁਝ ਪਲ ਕੱਢ ਕੇ ਆਨੰਦ ਮਾਣਨ ਆਏ ਸੈਲਾਨੀ ਇੱਥੇ ਹਰ ਪਲ ਮਸਤੀ ‘ਚ ਡੁੱਬੇ ਦਿਖਾਈ ਦਿੱਤੇ। ਸੈਲਾਨੀਆਂ ‘ਚ ਘੋੜ ਸਵਾਰੀ ਪ੍ਰਤੀ ਖ਼ਾਸ ਖਿੱਚ ਦਿਖਾਈ ਦਿੱਤੀ। ਬੱਚਿਆਂ ਤੋਂ ਲੈਕੇ ਨੌਜਵਾਨਾਂ ਤੱਕ ਨੇ ਘੋੜ ਸਵਾਰੀ ਦਾ ਖ਼ੂਬ ਆਨੰਦ ਮਾਣਿਆਂ ਜਿਸ ਨਾਲ ਸ਼ਿਮਲਾ ‘ਚ ਇਹ ਕਾਰੋਬਾਰ ਕਰਨ ਵਾਲਿਆਂ ਦਾ ਨਵਾਂ ਸਾਲ ਵੀ ਕਾਫ਼ੀ ਮਜ਼ੇਦਾਰ ਸਾਬਿਤ ਹੋਇਆ।

ਇਸ ਤੋਂ ਇਲਾਵਾ ਸ਼ਿਮਲਾ ਪਹੁੰਚੇ ਸੈਲਾਨੀ ਖੁੂਬਸੂਰਤ ਪਹਿਰਾਵਾ ਪਹਿ ਤਸਵੀਰਾਂ ਖਿਚਾਉਂਦੇ ਵੀ ਨਜ਼ਰ ਆਏ। ਹਰ ਕੋਈ ਇਸ ਪਹਿਰਾਵੇ ‘ਚ ਆਪਣੀਆਂ ਯਾਦਾਂ ਸਮੇਟ ਲੈਣ ਦਾ ਚਾਹਵਾਨ ਨਜ਼ਰ ਆਇਆ। ਸੈਲਾਨੀਆਂ ਨੇ ਸ਼ਿਮਲਾ ਦੇ ਮੌਸਮ ਦਾ ਵੀ ਖ਼ੂਬ ਆਨੰਦ ਮਾਣਿਆ। ਸਵੇਰ ਵੇਲੇ ਸ਼ਿਮਲਾ ਦਾ ਤਾਪਮਾਨ -3 ਡਿਗਰੀ ਦਰਜ ਕੀਤਾ ਗਿਆ ਪਰ ਦੁਪਹਿਰ ਵੇਲੇ ਸੈਲਾਨੀ ਤਿੱਖੀ ਧੁੱਪ ਨੇ ਦਰਸ਼ਨ ਦਿੱਤੇ।