ਉਨ੍ਹਾਂ ਨੇ ਸੋਮਵਾਰ ਨੂੰ ਗੁਰੂ ਜੰਬੇਸ਼ਵਰ ਯੂਨੀਵਰਸਿਟੀ ਦੇ ਤਿੰਨ ਦਿਨ ਦੇ ਇੰਟਰਨੈਸ਼ਨਲ ਸੰਮੇਲਨ ਦੇ ਦੂਜੇ ਦਿਨ ਖੋਜ ਪੇਸ਼ ਕੀਤੀ। ਡਾ. ਭਾਰਤ ਨੇ ਦੱਸਿਆ ਕਿ ਉਨ੍ਹਾਂ ਨੂੰ ਗਾਂ ਦੇ ਯੂਰਿਨ 'ਚ ਵਿਸ਼ੇਸ਼ ਗੁਣਾਂ ਕਰਕੇ ਇਸ ਤੋਂ ਦਵਾਈ ਬਣਾਉਣ ਦਾ ਖਿਆਲ ਆਇਆ। ਕਈ ਸਾਲ ਦੀ ਰਿਸਰਚ ਦਾ ਇਹ ਨਤੀਜਾ ਹੈ। ਫਰਿਜ਼ ਡ੍ਰਾਇੰਗ ਤਕਨੀਕ ਤੋਂ -20 ਤੋਂ -30 ਡਿਗਰੀ ਤਾਪਮਾਨ ‘ਤੇ ਗਾਂ ਦੇ ਪੇਸ਼ਾਬ ਪਾਉਡਰ ਬਣਾਇਆ ਤੇ ਫੇਰ ਕੈਪਸੂਲ ਤੇ ਗੋਲੀਆਂ।
ਪ੍ਰਯੋਗ ‘ਚ ਪਾਇਆ ਗਿਆ ਕਿ ਇਹ ਦਵਾਈ ਹਰ ਤਰ੍ਹਾਂ ਦੇ ਕੈਂਸਰ ਦੀ ਦੂਜੀ ਸਟੇਜ ਦੇ ਇਲਾਜ ‘ਚ ਕਾਰਗਾਰ ਹੈ। ਮਰੀਜ਼ ਨੂੰ ਇਹ ਟੈਬਲੇਟ ਸਵੇਰ-ਸ਼ਾਮ ਲੈਣੀ ਹੈ ਜਿਸ ‘ਚ ਪੋਟਾਸ਼ੀਅਮ, ਕੈਲਸ਼ੀਅਮ, ਓਮੇਗਾ 6 ਤੇ ਓਮੇਗਾ 9 ਫੇਟੀ ਐਸਿਡ ਵੀ ਹੁੰਦਾ ਹੈ। ਗੁਜਰਾਤ ‘ਚ ਇਸ ਦੀ ਸੇਲ ਸ਼ੁਰੂ ਹੋ ਚੁੱਕੀ ਹੈ।