ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਜਿਸ ‘ਚ ਦੀਪਿਕਾ ਸ਼ੂਟਿੰਗ ਤੋਂ ਪਹਿਲਾਂ ਰਣਵੀਰ ਦੇ ਬੱਲਾ ਮਾਰਦੀ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਨੂੰ ਕੈਪਸ਼ਨ ਦਿੰਦੇ ਹੋਏ ਰਣਵੀਰ ਸਿੰਘ ਨੇ ਲਿਖਿਆ ਮੇਰੀ ਰਿਅਲ ਤੇ ਰੀਲ ਲਾਈਫ ਕਹਾਣੀ। ਇਸ ਦੌਰਾਨ ਦੋਵੇਂ ਪੂਰੀ ਮਸਤੀ ਦੇ ਮੂਡ ‘ਚ ਨਜ਼ਰ ਆ ਰਹੇ ਹਨ।
ਦੋਵਾਂ ਦੇ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਫੈਨਸ ਕਾਫੀ ਪਸੰਦ ਕਰ ਰਹੇ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਇੱਕ ਹੋਰ ਤਸਵੀਰ ਹੈ ਜਿਸ ‘ਚ ਫ਼ਿਲਮ ਦੇ ਡਾਇਰੈਕਟਰ ਕਬੀਰ ਖ਼ਾਨ ਨਾਲ ਦੀਪਿਕਾ-ਰਣਵੀਰ ਵੀ ਨਜ਼ਰ ਆ ਰਹੇ ਹਨ। ਇਸ ਨੂੰ ਰਣਵੀਰ ਨੇ ਕੈਪਸ਼ਨ ਦੇ ਲਿਖਿਆ ਹੈ ਕਿ ਕੀ ਮੇਰੀ ਪਤਨੀ ਦਾ ਕਿਰਦਾਰ ਮੇਰੀ ਅਸਲ ਪਤਨੀ ਤੋਂ ਇਲਾਵਾ ਵਧੀਆ ਕੌਣ ਨਿਭਾਅ ਸਕਦਾ ਹੈ।
ਫ਼ਿਲਮ 1983 ਵਰਲਡ ਕੱਪ ਦੀ ਕਹਾਣੀ ਹੈ ਜਿਸ ‘ਚ ਰਣਵੀਰ ਸਿੰਘ ਕਪਿਲ ਦੇਵ ਦਾ ਕਿਰਦਾਰ ਨਿਭਾਉਣਗੇ। ਫ਼ਿਲਮ 2020 ‘ਚ ਰਿਲੀਜ਼ ਹੋਣੀ ਹੈ।