ਜੈਪੁਰ: ਰਾਜਸਥਾਨ ਦੇ ਜੈਪੁਰ ਏਅਰਪੋਰਟ ‘ਤੇ ਅੱਜ ਸਪਾਈਸਜੈੱਟ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਸ ਜਹਾਜ਼ ‘ਚ 189 ਯਾਤਰੀ ਸਵਾਰ ਸੀ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਕਢ ਲਿਆ ਗਿਆ।


ਨਿਊਜ਼ ਏਜੰਸੀ ਏਐਨਾਈ ਦੀ ਰਿਪੋਰਟ ਮੁਤਾਬਕ, ਅੱਜ ਸਵੇਰੇ 9 ਵੱਜ ਕੇ ਤਿੰਨ ਮਿੰਟ ‘ਤੇ ਜੈਪੁਰ ਏਅਰਪੋਰਟ ਤੋਂ ਦੁਬਈ-ਜੈਪੁਰ ਐਸਜੀ-58 ਦਾ ਟਾਇਰ ਫਟਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕੀਤੀ ਗਈ। ਜਹਾਜ਼ ਨੂੰ ਪਾਰਕਿੰਗ ‘ਚ ਖੜ੍ਹਾ ਕੀਤਾ ਗਿਆ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।