ਮੁੰਬਈ: ਬਾਲੀਵੁੱਡ ਐਕਟਰਸ ਦੀਪਿਕਾ ਪਾਦੁਕੋਨ ਵਿਆਹ ਤੋਂ ਬਾਅਦ ਕੁਝ ਸਮਾਂ ਪਹਿਲਾਂ ਹੀ ਫ਼ਿਲਮਾਂ ‘ਚ ਐਕਟਿਵ ਹੋਈ ਹੈ। ਹਾਲ ਹੀ ‘ਚ ਉਸ ਨੇ ਮੇਘਨਾ ਗੁਲਜ਼ਾਰ ਦੀ ਫ਼ਿਲਮ ‘ਛਪਾਕ’ ਦੀ ਸ਼ੂਟਿੰਗ ਖ਼ਤਮ ਕੀਤੀ ਹੈ। ਇਸ ਨੂੰ ਅਗਲੇ ਸਾਲ ਜਨਵਰੀ ‘ਚ ਰਿਲੀਜ਼ ਕੀਤਾ ਜਾਣਾ ਹੈ। ਇਸ ਦੇ ਨਾਲ ਹੀ ਉਹ ਰਣਵੀਰ ਸਿੰਘ ਦੇ ਨਾਲ ਫ਼ਿਲਮ ‘83’ ‘ਚ ਵੀ ਨਜ਼ਰ ਆਵੇਗੀ।ਹੁਣ ਦੀਪਿਕਾ ਦੇ ਫੈਨਸ ਲਈ ਖੁਸ਼ਖਬਰੀ ਹੈ। ਜੀ ਹਾਂ, ਖ਼ਬਰ ਹੈ ਕਿ ਜਲਦੀ ਹੀ ਦੀਪਿਕਾ ਫ਼ਿਲਮ ‘ਮਹਾਭਾਰਤ’ ‘ਚ ਦਰੌਪਦੀ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਇਸ ਦੀ ਪ੍ਰੋਡਕਸ਼ਨ ਉਹ ਖੁਦ ਕਰੇਗੀ। ਇਸ ਲਈ ਦੀਪਿਕਾ ਨੇ ਮਧੂ ਮੰਤੇਨਾ ਨਾਲ ਕੋਲੈਬਰੇਟ ਕੀਤਾ ਹੈ।ਖ਼ਬਰਾਂ ਮੁਤਾਬਕ ‘ਮਹਾਭਾਰਤ’ ਦੋ ਹਿੱਸਿਆਂ ‘ਚ ਆਵੇਗੀ ਜਿਸ ਦਾ ਪਹਿਲਾ ਭਾਗ 2021 ‘ਚ ਰਿਲੀਜ਼ ਕੀਤਾ ਜਾਵੇਗਾ। ਇਸ ਫ਼ਿਲਮ ਨੂੰ ਲੈ ਕੇ ਹਾਲ ਹੀ ‘ਚ ਦੀਪਿਕਾ ਨੇ ਕਿਹਾ ਕਿ ਉਹ ਦਰੌਪਦੀ ਦਾ ਕਿਰਦਾਰ ਪਲੇਅ ਕਰਕੇ ਕਾਫੀ ਖੁਸ਼ ਹੈ। ਉਸ ਨੇ ਅੱਗੇ ਕਿਹਾ, “ਇਸ ਫ਼ਿਲਮ ਦੀ ਖਾਸ ਗੱਲ ਹੈ ਕਿ ਇਹ ਫ਼ਿਲਮ ਦਰੌਪਦੀ ਦੇ ਨਜ਼ਰੀਏ ਨਾਲ ਬਣਾਈ ਜਾਵੇਗੀ।”