ਨਵੀਂ ਦਿੱਲੀ: ਹਰਿਆਣਾ ਦੇ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਸਾਫ ਹੈ ਕਿ ਹਰਿਆਣਾ ‘ਚ ਬਹੁਮਤ ਨਾ ਮਿਲਣ ਕਾਰਨ ਬੀਜੇਪੀ ਆਜ਼ਾਦ ਵਿਧਾਇਕਾਂ ਨਾਲ ਮਿਲਕੇ ਸਰਕਾਰ ਦਾ ਐਲਾਨ ਕਰ ਸਕਦੀ ਹੈ। ਬੀਜੇਪੀ ਵੱਲੋਂ ਜੋੜਤੋੜ ਦਾ ਖੇਡ ਸ਼ੁਰੂ ਹੋ ਚੁੱਕਿਆ ਹੈ। ਗੋਪਾਲ ਕਾਂਡਾ ਅਤੇ ਰਣਜੀਤ ਸਿੰਘ ਸਣੇ ਕੁਝ ਹੋਰ ਆਜ਼ਾਦ ਉਮੀਦਵਾਰਾਂ ਨੇ ਬਗੈਰ ਕਿਸੇ ਸ਼ਰਤ ਤੋਂ ਬੀਜੇਪੀ ਨੂੰ ਸਮਰੱਥਨ ਦੇ ਦਿੱਤਾ ਹੈ।


ਕਾਂਡਾ ਤੋਂ ਇਲਾਜ਼ਾ ਆਜ਼ਾਦ ਵਿਧਾਇਕ ਧਰਮਪਾਲ ਗੋਂਦਰ, ਰਣਜੀਰ ਚੌਟਾਲਾ, ਬਲਰਾਜ ਕੁੰਡੂ, ਸੋਮਵੀਰ ਸਾਂਗਵਾਨ ਅਤੇ ਨਿਅਨਪਾਲ ਰਾਵਤ ਬੀਜੇਪੀ ਨੂੰ ਸਮਰੱਥਨ ਦੇ ਰਹੇ ਹਨ। ਸੂਬੇ ‘ਚ ਸਰਕਾਰ ਬਣਾਉਨ ਲਈ ਬੀਜੇਪੀ ਨੂੰ 46 ਵਿਧਾਇਕਾਂ ਦੀ ਲੋੜ ਹੈ। ਉਹ ਕੋਲ ਆਪਣੇ 40 ਵਿਧਾਇਕ ਹਨ।

ਗੋਪਾਲ ਕਾਂਡਾ ਨੇ ਕੱਲ੍ਹ ਬੀਜੇਪੀ ਕਾਰਜਾਕਰੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਮਰੱਥਨ ਦਾ ਐਲਾਨ ਕਰ ਦਿੱਤਾ ਸੀ। ਦੱਸ ਦਈਏ ਕਿ ਸੂਬੇ ‘ਚ 90 ਸੀਟਾਂ ਚੋਂ 40 ਬੀਜੇਪੀ, 31 ਕਾਂਗਰਸ ਅਤੇ 10 ਜੇਜੇਪੀ ਨੂੰ ਮਿਿਲਆਂ ਹਨ। ਜਦਕਿ 9 ਸੀਟਾਂ ਹੋਰਾਂ ਦੇ ਖਾਤੇ ‘ਚ ਹਈਆਂ ਹਨ।