ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਨੂੰ ਮਹਾਰਾਸ਼ਟਰ ਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ‘ਚ ਲੋਕਾਂ ਨੇ ਨੋਟਾ ਤੋਂ ਵੀ ਘੱਟ ਪਸੰਦ ਕੀਤਾ ਹੈ। ਦੋਵਾਂ ਸੂਬਿਆਂ ‘ਚ ਪਾਰਟੀ ਨੇ 70 ਸੀਟਾਂ ‘ਤੇ ਉਮੀਦਵਾਰ ਉਤਾਰੇ ਸੀ। 'ਆਪ' ਨੇ ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਵਿੱਚੋਂ 46 ‘ਤੇ ਆਪਣੇ ਉਮੀਦਵਾਰ ਉਤਾਰੇ ਸੀ ਜਦਕਿ ਮਹਾਰਾਸ਼ਟਰ ‘ਚ 24 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਸੀ।


ਚੋਣ ਵਿਭਾਗ ਮੁਤਾਬਕ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੇ ਉਮੀਦਵਾਰ ਆਪਣੀਆਂ ਸੀਟਾਂ ‘ਤੇ 1000 ਵੋਟ ਵੀ ਹਾਸਲ ਨਹੀਂ ਕਰ ਸਕੇ। ਹੁਣ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋਣਾ ਤੈਅ ਹੈ। ਚੋਣ ਕਮਿਸ਼ਨ ਮੁਤਾਬਕ ਹਰਿਆਣਾ ‘ਚ 'ਆਪ' ਨੂੰ 0.48 ਫੀਸਦ ਵੋਟ ਹਾਸਲ ਹੋਏ ਜਦਕਿ ਨੋਟਾ ਦਾ ਵੋਟ ਫੀਸਦ 0.53 ਰਿਹਾ।

ਮਹਾਰਾਸ਼ਟਰ ‘ਚ ਆਮ ਨੂੰ 0.11 ਫੀਸਦ ਵੋਟ ਹਾਸਲ ਹੋਏ ਜਦਕਿ ਨੋਟਾ ਨੂੰ 1.37 ਫੀਸਦ ਲੋਕਾਂ ਨੇ ਵੋਟ ਦਿੱਤਾ। 'ਆਪ' ਨੇ ਅਪਰੈਲ-ਮਈ ‘ਚ ਹੋਈ ਲੋਕ ਸਭਾ ਚੋਣਾਂ ‘ਚ ਹਰਿਆਣਾ ‘ਚ ਜੇਜੇਪੀ ਨਾਲ ਗਠਬੰਧਨ ਕੀਤਾ ਸੀ ਪਰ ਉਹ ਜ਼ਬਰਦਸਤ ਤਰੀਕੇ ਨਾਲ ਹਾਰੀ ਸੀ।