ਨਵੀਂ ਦਿੱਲੀ: ਬਾਜ਼ਾਰ ‘ਚ ਮੰਦੀ ਦੇ ਚਲਦੇ ਦੇਸ਼ ਦੇ ਟੌਪ ਸੱਤ ਸ਼ਹਿਰਾਂ ‘ਚ 2019 ਦੀ ਪਹਿਲੀ ਤਿਮਾਹੀਆਂ ‘ਚ ਕਰੀਬ 1.54 ਲੱਖ ਕਰੋੜ ਰੁਪਏ ਦੇ ਘਰਾਂ ਦੀ ਸੇਲ ਹੋਈ ਹੈ। ਪਿਛਲੇ ਸਾਲ ਨਾਲੋਂ ਪ੍ਰੋਪਰਟੀ ਦੀ ਵਿਕਰੀ 'ਚ ਇਸ 16% ਦਾ ਵਾਧਾ ਦਰਜ ਕੀਤਾ ਗਿਆ ਹੈ। ਪ੍ਰੋਪਰਟੀ ਨਾਲ ਜੁੜੀ ਇੱਕ ਫਰਮ ਐਨਾਰੌਕ ਨੇ ਇਸ ਦੀ ਜਾਣਕਾਰੀ ਦਿੱਤੀ ਹੈ।


ਕੰਪਨੀ ਦੇ ਚੇਅਰਮੈਨ ਅਨੁਜ ਪੁਰੀ ਨੇ ਕਿਹਾ ਕਿ 2019 ‘ਚ ਜਨਵਰੀ ਤੋਂ ਸਤੰਬਰ ਤਕ ਯਾਨੀ 9 ਮਹੀਨਿਆਂ ‘ਚ ਇਨ੍ਹਾਂ ਸ਼ਹਿਰਾਂ ‘ਚ ਕਰੀਬ 2.02 ਲੱਖ ਯੂਨਿਟਸ ਵਿੱਕੀਆਂ। ਇੱਕ ਸਾਲ ਦੀ ਸੀਮਾ ‘ਚ ਕਰੀਬ 1.78 ਲੱਖ ਘਰ ਵੇੱਚੇ ਗਏ ਸੀ। ਸਭ ਤੋਂ ਜ਼ਿਆਦਾ ਘਰਾਂ ਦੀ ਵਿਕਰੀ ਮੁੰਬਈ ‘ਚ ਦਰਜ ਕੀਤੀ ਗਈ। ਜਿੱਥੇ 62,970 ਕਰੋੜ ਰੁਪਏ ਦੀ ਕੀਮਤ ਦੇ ਮਕਾਨ ਵਿੱਕੇ।ਮੁੰਬਈ ਤੋਂ ਬਾਅਦ ਬੰਗਲੁਰੂ ‘ਚ 28,160 ਕਰੋੜ ਰੁਪਏ ਮੂਲ ਦੇ ਮਕਾਲ ਵਿੱਕੇ।

ਪਿਛਲੇ ਸਾਲ ਨਾਲੋਂ ਇਸ ਦੀ ਸੀਮਾ ‘ਚ ਸੱਤ ਫੀਸਦ ਤਕ ਦਾ ਵਾਧਾ ਹੋਇਆ ਹੈ।ਅਨੁਜ ਪੁਰੀ ਮੁਤਾਬਕ ਪੁਣੇ ‘ਚ ਘਰਾਂ ਦੀ ਸੇਲ ‘ਚ 32ਫੀਸਦ ਦਾ ਵਾਧਾ ਹੋ 17,530 ਕਰੋੜ ਰੁਪਏ ਦੀ ਆਵਾਸ ਸੇਲ ਹੋਈ ਹੈ। ਐਨਸੀਆਰ ਵੀ ਇਸ ਮਾਮਲੇ ‘ਚ ਪਿੱਛੇ ਨਹੀਂ। ਇੱਥੇ ਹੁਣ ਤਕ 24,860 ਕਰੋੜ ਰੁਪਏ ਦੇ ਮਕਾਨਾਂ ਦੀ ਵਿਕਰੀ ਹੋਈ ਜੋ ਸਾਲ 2018 ‘21,600 ਕਰੋੜ ਰੁਪਏ ਸੀ।ਹੈਦਰਾਬਾਦ-ਚੇਨਈ ‘ਚ 2019 ‘ਚ ਹੁਣ ਤਕ 9400 ਕਰੋੜ ਰੁਪਏ ਦੇ ਫਲੈਟਸ ਦੀ ਸੇਲ ਹੋਈ ਹੈ। ਜਦਕਿ ਕਲਕਤਾ ‘ਚ 5850 ਕਰੋੜ ਰੁਪਏ ਦੇ ਘਰਾਂ ਦੀ ਸੇਲ ਹੋਈ ਹੈ।