ਨਵੀਂ ਦਿੱਲੀ: ਭਾਰਤੀ ਸੈਨਾ ਦੇ ਐਡਵਾਂਸ ਲਾਈਟ ਹੈਲੀਕਾਪਟਰ ਜੰਮੂ-ਕਸ਼ਮੀਰ ਦੇ ਪੁਣਛ ‘ਚ ਕਰੈਸ਼ ਹੋ ਗਿਆ। ਹੈਲੀਕਾਪਟਰ ‘ਚ ਉੱਤਰੀ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਸਣੇ ਸਾਰੇ ਯਾਰਤੀ ਸੁਰੱਖਿਅਤ ਹਨ। ਦੱਸਿਆ ਜਾ ਰਿਹਾ ਹੈ ਕਿ ਤਕਨੀਕੀ ਖ਼ਰਾਬੀ ਕਰਕੇ ਹੈਲੀਕਾਪਟਰ ਦੀ ਕਰੈਸ਼ ਲੈਂਡਿੰਗ ਕਰਵਾਈ ਗਈ ਹੈ।


ਦੱਸ ਦਈਏ ਕਿ ਰਣਬੀਰ ਸਿੰਘ ਸਰਜੀਕਲ ਸਟ੍ਰਾਈਕ ਦੇ ਹੀਰੋ ਹਨ। 29 ਸਤੰਬਰ, 2019 ਨੂੰ ਭਾਰਤੀ ਜਵਾਨਾਂ ਨੇ ਅੱਤਵਾਦੀਆਂ ਦੇ ਪਨਾਹਗਾਹ ਪਾਕਿਸਤਾਨ ਨੂੰ ਐਲਓਸੀ ਪਾਰ ਮੂੰਹਤੋੜ ਜਵਾਬ ਦਿੱਤਾ ਸੀ। ਭਾਰਤ ਦੇ ਇਤਿਹਾਸ ‘ਚ 29 ਸਤੰਬਰ ਨੂੰ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਲਈ ਚੁੱਕੇ ਕਦਮ ਦੇ ਗਵਾਹ ਵਜੋਂ ਯਾਦ ਕੀਤਾ ਜਾਂਦਾ ਹੈ।


ਅਸਲ ‘ਚ 18 ਸਤੰਬਰ, 2016 ਨੂੰ ਪਾਰ ਤੋਂ ਆਏ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੇ ਉਰੀ ਸੈਕਟਰ ‘ਚ ਇੰਡੀਅਨ ਆਰਮੀ ਦੇ ਕੈਂਪ ‘ਤੇ ਹਮਲਾ ਕੀਤਾ ਸੀ। ਇਸ ‘ਚ 18 ਜਵਾਨ ਸ਼ਹੀਦ ਹੋਏ ਸੀ ਤੇ ਦੇਸ਼ ‘ਚ ਗੁੱਸੇ ਦੀ ਲਹਿਰ ਦੌੜ ਰਹੀ ਸੀ। ਇਸ ਤੋਂ ਬਾਅਦ ਸੈਨਾ ਨੇ ਅੱਤਵਾਦੀਆਂ ਖਿਲਾਫ ਸਰਜੀਕਲ ਸਟ੍ਰਾਈਕ ਕੀਤੀ ਸੀ।